ਕਨੇਡਾ ਦੇ ਬੀਸੀ ਐਬਸਫੋਰਡ ਤੋਂ ਆਈ ਦਰਦਨਾਕ ਖਬਰ, ਚਾਰ ਪੰਜਾਬੀਆਂ ਦੀ ਮੌਤ www.samacharpunjab.com
- Admin Default
- 12 Jul, 2024 00:16
ਕਨੇਡਾ ਦੇ ਬੀਸੀ ਐਬਸਫੋਰਡ ਤੋਂ ਆਈ ਦਰਦਨਾਕ ਖਬਰ, ਚਾਰ ਪੰਜਾਬੀਆਂ ਦੀ ਮੌਤ
www.samacharpunjab.com
ਚੰਡੀਗੜ੍ਹ
ਕਨੇਡਾ ਦੇ ਬੀਸੀ ਐਬਸਫੋਰਡ ਤੋਂ ਇੱਕ ਦਰਦਨਾਕ ਖਬਰ ਆਈ ਹੈ। ਸੜਕ ਹਾਦਸੇ ਵਿੱਚ ਚਾਰ ਪੰਜਾਬੀਆਂ ਦੀ ਮੌਤ ਹੋ ਗਈ ਹੈ। ਜਿਨਾਂ ਵਿੱਚੋਂ ਤਿੰਨ ਦੀ ਪਹਿਚਾਨ ਹੋ ਚੁੱਕੀ ਹੈ। ਇਸ ਦੁੱਖਦਾਈ ਖਬਰ ਵਿੱਚ ਮਾਰਨ ਵਾਲੇ ਘਟਨਾ ਵਿੱਚ ਮਰਨ ਵਾਲੇ ਫਰੀਦਕੋਟ ਜਿਲੇ ਦੀ ਸਬ ਡਿਵੀਜ਼ਨ ਜੈਤੋ ਦੇ ਪਿੰਡ ਰੋੜੀ ਕਪੂਰਾ ਦੇ ਰਹਿਣ ਵਾਲੇ ਸੀ। ਇਸ ਸੜਕ ਹਾਦਸੇ ਵਿੱਚ ਸੁਖਵੰਤ ਸਿੰਘ ਸੁੱਖ ਬਰਾੜ, ਰਜਿੰਦਰ ਪਾਲ ਕੌਰ ਅਤੇ ਸਿੰਦਰਪਾਲ ਕੌਰ ਦੀ ਮੌਤ ਹੋਈ ਹੈ। ਜਦਕਿ ਉਹਨਾਂ ਦੇ ਨਾਲ ਇੱਕ ਹੋਰ ਰਿਸ਼ਤੇਦਾਰ ਦੀ ਵੀ ਮੌਤ ਹੋਈ ਹੈ। ਉਹ ਪਿਛਲੇ 20ਏ ਸਾਲ ਤੋਂ ਕਨੇਡਾ ਵਿੱਚ ਰਹਿ ਰਹੇ ਸਨ। ਇਸ ਦਰਦ ਨਾਕ ਖਬਰ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸੁਖਵੰਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਈ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਡੇ ਪੱਧਰ ਤੇ ਦਾਨ ਪੁੰਨ ਕਰਦੇ ਸਨ ਅਤੇ ਹਿੱਸਾ ਲੈਂਦੇ ਸਨ।







