ਪੁਲਿਸ ਵੱਲੋਂ ਨਸ਼ੇ ਨਾਲ ਫੜੇ ਗਏ ਅੰਮ੍ਰਿਤ ਪਾਲ ਸਿੰਘ ਦੇ ਭਰਾ ਬਾਰੇ ਹੋਰ ਹੋਏ ਅਹਿਮ ਖੁਲਾਸੇ, ਇਸ ਨੇ ਕੀ ਕਿਹਾ www.samacharpunjab.com
- Admin Default
- 12 Jul, 2024 00:19
ਪੁਲਿਸ ਵੱਲੋਂ ਨਸ਼ੇ ਨਾਲ ਫੜੇ ਗਏ ਅੰਮ੍ਰਿਤ ਪਾਲ ਸਿੰਘ ਦੇ ਭਰਾ ਬਾਰੇ ਹੋਰ ਹੋਏ ਅਹਿਮ ਖੁਲਾਸੇ,ਕਿਸ ਨੇ ਕੀ ਕਿਹਾ
www.samacharpunjab.com
ਚੰਡੀਗੜ੍ਹ
ਖਾਲਿਸਤਾਨੀ ਸਮਰਥਕ ਅਤੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦਾ ਭਰਾ ਹਰਪ੍ਰੀਤ ਬੀਤੀ ਰਾਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤ ਪਾਲ ਸਿੰਘ ਦੇ ਭਰਾ ਹਰਪ੍ਰੀਤ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ। ਜਿਸ ਵਕਤ ਉਸ ਨੂੰ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਜਿਸ ਵਕਤ ਉਸ ਨੂੰ ਫੜਿਆ ਗਿਆ ਉਸ ਵਕਤ ਉਸਦਾ ਇੱਕ ਹੋਰ ਸਾਥੀ ਵੀ ਉਸ ਦੇ ਨਾਲ ਸੀ ਅਤੇ ਉਹ ਕਰੇਟਾ ਗੱਡੀ ਵਿੱਚ ਬੱਸ ਸਟੈਂਡ ਦੇ ਕੋਲ ਸਨ। ਉਹਨਾਂ ਕੋਲੇ ਪੰਜ ਗ੍ਰਾਮ ਆਈਸ (ਡਰੱਗਸ) ਫੜੀ ਗਈ ਹੈ। ਪੁਲਿਸ ਨੇ ਉਹਨਾਂ ਦਾ ਮੈਡੀਕਲ ਵੀ ਕਰਾਇਆ ਹੈ ਮੈਡੀਕਲ ਰਿਪੋਰਟ ਦੇ ਵਿੱਚ ਉਹਨਾਂ ਦੇ ਨਸ਼ਾ ਹੋਣ ਦੀ ਕੀ ਸਥਿਤੀ ਹੈ ਇਹ ਖੁਲਾਸਾ ਹਾਲੇ ਪੁਲਿਸ ਨੇ ਨਹੀਂ ਕੀਤਾ ਹੈ। ਕੁਝ ਘੰਟਿਆਂ ਬਾਅਦ ਪੁਲਿਸ ਇਸ ਸਬੰਧੀ ਪ੍ਰੈਸ ਕਾਨਫਰੰਸ ਕਰੇਗੀ। ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਦੇ ਨਾਲ ਉਸ ਦਾ ਇੱਕ ਦੂਸਰਾ ਸਾਥੀ ਲਵ ਪ੍ਰੀਤ ਵੀ ਸੀ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਇਸ ਸਬੰਧੀ ਫਿਲਹਾਲ ਇੱਕ ਵੱਡੀ ਬੈਠਕ ਚੱਲ ਰਹੀ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਅੰਕੁਰ ਗੁਪਤਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਕਤ ਹਰਪ੍ਰੀਤ ਸਿੰਘ ਨਸ਼ੇ ਦੇ ਨਾਲ ਫੜਿਆ ਗਿਆ ਹੈ।
ਇਸ ਗੱਡੀ ਵਿੱਚ ਫੜਿਆ ਗਿਆ ਹਰਪ੍ਰੀਤ
ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੋਂ ਚੋਣਾਂ ਹਾਰਨ ਵਾਲੇ ਕਾਂਗਰਸ ਦੇ ਆਗੂ ਕੁਲਬੀਰ ਸਿੰਘ ਜੀਰਾ ਨੇ ਕਿਹਾ ਹੈ ਕਿ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਜਿਸ ਤੋਂ ਪਤਾ ਚੱਲ ਸਕੇ ਕਿ ਇਹ ਵਾਲੇ ਨਸ਼ੇ ਦੇ ਆਦੀ ਹੈ ਜਾਂ ਨਹੀਂ ਹਨ। ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਜਿੱਤੇ ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਇੱਕ ਪੰਥਕ ਪ੍ਰੋਗਰਾਮ ਵਿੱਚ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਨੇ ਸ਼ਾਮਿਲ ਹੋਣਾ ਸੀ। ਉਹਨਾਂ ਨੂੰ ਹੁਣ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਮਿਲੀ ਹੈ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਇਹ ਗੱਲ ਝੂਠੀ ਜਾਪਦੀ ਹੈ। ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਹਰਪ੍ਰੀਤ ਨੇ ਇੱਕ ਪੰਥਕ ਮਾਰਚ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ। ਉਹ ਫਿਲੋਰ ਕਿਵੇਂ ਪਹੁੰਚ ਗਏ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਲੋਰ ਦੇ ਥਾਣੇ ਵਿੱਚ ਰੱਖਿਆ ਗਿਆ ਹੈ







