ਲੁਧਿਆਣਾ CIA ਨੇ ਫੜਿਆ ਗੈਂਗਸਟਰ ਨਾਨੂ : ਸਾਗਰ ਨਿਊਟਨ ਦਾ ਸਾਥੀ ਹੈ, ਸ਼ਹੀਦ ਕਰਨੈਲ ਨਗਰ 'ਚ ਗੋਲੀਆਂ ਚਲਾਈਆਂ ਸਨ, ਦੇਸੀ ਪਿਸਤੌਲ ਬਰਾਮਦ www.samacharpunjab.com
- Admin Default
- 12 Jul, 2024 08:31
ਲੁਧਿਆਣਾ CIA ਨੇ ਫੜਿਆ ਗੈਂਗਸਟਰ ਨਾਨੂ : ਸਾਗਰ ਨਿਊਟਨ ਦਾ ਸਾਥੀ ਹੈ, ਸ਼ਹੀਦ ਕਰਨੈਲ ਨਗਰ 'ਚ ਗੋਲੀਆਂ ਚਲਾਈਆਂ ਸਨ, ਦੇਸੀ ਪਿਸਤੌਲ ਬਰਾਮਦ
www.samacharpunjab.com
ਲੁਧਿਆਣਾ
ਸੀਆਈਏ-2 ਦੀ ਟੀਮ ਨੇ ਲੁਧਿਆਣਾ ਵਿੱਚ ਗੈਂਗਸਟਰ ਸੁਮਿਤ ਸੱਭਰਵਾਲ ਉਰਫ਼ ਨਾਨੂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀ ਨੇ ਤਿੰਨ ਦਿਨ ਪਹਿਲਾਂ ਸ਼ਹੀਦ ਕਰਨੈਲ ਨਗਰ ਦੇ ਇਕ ਘਰ 'ਚ ਗੋਲੀਆਂ ਚਲਾਈਆਂ ਸਨ। ਨਾਨੂ ਗੈਂਗਸਟਰ ਸਾਗਰ ਨਿਊਟਨ ਦਾ ਕਰੀਬੀ ਹੈ। ਸਾਗਰ ਨਿਊਟਨ ਦੇ ਕਹਿਣ 'ਤੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਕ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੁੱਗਰੀ ਥਾਣੇ ਦੀ ਪੁਲੀਸ ਵੀ ਸਾਗਰ ਨਿਊਟਨ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ। ਪੁਲਿਸ ਵੱਲੋਂ ਸਾਗਰ ਨਿਊਟਨ ਅਤੇ ਉਸ ਦੇ ਸਾਥੀਆਂ ਦੇ ਘਰਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
8 ਜੁਲਾਈ ਨੂੰ ਗੋਲੀਬਾਰੀ ਕੀਤੀ ਗਈ ਸੀ
ਜਾਣਕਾਰੀ ਦਿੰਦਿਆਂ ਡੀਜੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਮਿਤ ਸੱਭਰਵਾਲ ਉਰਫ਼ ਨਾਨੂ ਵਾਸੀ ਗਲੀ ਨੰਬਰ 1 ਸ਼ਾਹੀ ਮੁਹੱਲਾ ਗੈਂਗਸਟਰ ਸਾਗਰ ਨਿਊਟਨ ਦਾ ਨਜ਼ਦੀਕੀ ਹੈ। ਉਸ ਨੇ 8 ਜੁਲਾਈ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਲਾਲ ਚੰਦ ਉਰਫ ਗੋਪੀ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਦੇ ਘਰ ਗੋਲੀਆਂ ਚਲਾ ਦਿੱਤੀਆਂ ਸਨ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਨਾਨੂ ਨੂੰ ਪਿੰਡ ਜੰਡਿਆਲੀ ਚੰਡੀਗੜ੍ਹ ਰੋਡ ਨੇੜੇ ਖੇਡ ਮੈਦਾਨ ਤੋਂ ਫੜਿਆ ਗਿਆ। ਬਦਮਾਸ਼ ਕੋਲੋਂ ਇੱਕ 32 ਬੋਰ ਦੇਸੀ ਪਿਸਤੌਲ ਅਤੇ ਇੱਕ ਜ਼ਿੰਦਾ 32 ਬੋਰ ਦਾ ਕਾਰਤੂਸ ਬਰਾਮਦ ਹੋਇਆ ਹੈ।







