:

ਨਸ਼ਾ ਤਸਕਰੀ ਮਾਮਲੇ ਵਿੱਚ ਬਰਨਾਲਾ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ, ਯੂਪੀ ਤੋਂ ਦਬੋਚ ਕੇ ਲਿਆਂਦੇ ਚਾਰ ਨਸ਼ਾ ਤਸਕਰ, ਸ਼ਹਿਰ ਦੇ ਵੱਡੇ ਲੋਕਾਂ ਨਾਲ ਜੁੜੇ ਹੋ ਸਕਦੇ ਨੇ ਤਾਰ www.samacharpunjab.com


ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 425000 ਨਸ਼ੀਲੀਆਂ ਗੋਲੀਆਂ ਤੇ ਇੱਕ ਗੱਡੀ ਬਰਾਮਦ, ਸ਼ਹਿਰ ਦੇ ਕੁਝ ਵਿਅਕਤੀਆਂ ਨਾਲ ਜੁੜੇ ਹੋ ਸਕਦੇ ਨੇ ਤਾਰ 

 ਬਰਨਾਲਾ

  ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ।  ਬਰਨਾਲਾ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ 4 ਲੱਖ 25 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਗਿਰੋਹ ਦੇ ਸ਼ਹਿਰ  ਦੇ ਕੁਝ ਵਿਅਕਤੀਆਂ ਨਾਲ ਵੀ ਤਾਰ ਜੁੜੇ ਹੋ ਸਕਦੇ ਨੇ। ਜਿਲਾ ਪੁਲਿਸ ਮੁਖੀ ਨੇ ਕਿਹਾ ਕਿ ਇਸ ਸਬੰਧੀ ਖੁਲਾਸਾ ਪੂਰੀ ਜਾਂਚ ਤੋਂ ਬਾਅਦ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵਾਹਨ ਬਰਾਮਦ ਕਰ ਲਿਆ ਗਿਆ ਹੈ।  ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਰਹਿਣ ਵਾਲੇ ਸ਼ਿਵਰਾਮ ਨਾਮਕ ਵਿਅਕਤੀ ਨੂੰ ਫੜਿਆ ਸੀ।  ਪੁਲਿਸ ਨੇ ਉਸ ਕੋਲੋਂ 1 ਲੱਖ 37 ਹਜ਼ਾਰ 550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।  ਉਸ ਦੀ ਪੁੱਛ-ਪੜਤਾਲ ਦੇ ਆਧਾਰ 'ਤੇ ਪੁਲਿਸ ਨੇ ਸਹਾਰਨਪੁਰ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਛਾਪੇਮਾਰੀ ਕੀਤੀ ਤਾਂ ਉਥੋਂ ਪੁਲਿਸ ਨੇ ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਆਲਮ, ਅਭਿਸ਼ੇਕ ਕੁਮਾਰ ਅਤੇ ਆਸ਼ੂ ਵਾਸੀ ਮੁਜ਼ੱਫਰਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ।  ਇਨ੍ਹਾਂ ਕੋਲੋਂ 4 ਲੱਖ 25000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਅਤੇ ਇਕ ਐਕਸੈਂਟ ਕਾਰ ਬਰਾਮਦ ਕੀਤੀ ਗਈ ਹੈ।  ਪੁਲੀਸ ਨੇ ਇਹ ਕਾਰਵਾਈ ਸਟਾਫ਼ ਇੰਚਾਰਜ ਬਲਜੀਤ ਸਿੰਘ ਅਤੇ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ।  ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਵੱਡੇ ਦੋਸ਼ੀ ਹੋਣ ਦੀ ਸੰਭਾਵਨਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media