:

ਬਰਨਾਲਾ – ਦਿਮਾਗੀ ਪਰੇਸ਼ਾਨ ਮੁੰਡੇ ਨੇ ਕਰ ਲਈ ਆਤਮਹੱਤਿਆ, ਖੁਦ ਨੂੰ ਘਰ ਵਿੱਚ ਲਗਾਇਆ ਫਾਹਾ www.samacharpunjab.com

0

ਬਰਨਾਲਾ – ਦਿਮਾਗੀ ਪਰੇਸ਼ਾਨ ਮੁੰਡੇ ਨੇ ਕਰ ਲਈ ਆਤਮਹੱਤਿਆ, ਖੁਦ ਨੂੰ ਘਰ ਵਿੱਚ ਲਗਾਇਆ ਫਾਹਾ

ਬਰਨਾਲਾ 

ਜਿਲਾ ਬਰਨਾਲਾ ਦੇ ਇੱਕ ਨੌਜਵਾਨ ਮੁੰਡੇ ਨੇ ਆਤਮ ਹੱਤਿਆ ਕਰ ਲਈ। ਘਰ ਵਿੱਚ ਉਸਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੇੜਲੇ ਪਿੰਡ ਧਨੌਲਾ ਖੁਰਦ ਵਿਖੇ ਲੰਘੀ ਰਾਤ ਇੱਕ ਨੌਜਵਾਨ ਵੱਲੋਂ ਅਪਣੇ ਘਰ ਵਿੱਚ ਛੱਤ ਵਾਲੇ ਪੱਖੇ ਦੀ ਕੁੰਡੀ ਵਿੱਚ ਰੱਸੀ ਪਾ ਕੇ ਫਾਹਾ ਲਗਾ ਕੇ ਆਤਮ ਹੱਤਿਆ ਕੀਤੀ। ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਹਰਕਰਨ ਸਿੰਘ (24) ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਪਹਿਲਾਂ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ। ਲੇਕਿਨ ਉਸਨੇ ਫਿਰ ਪ੍ਰਾਈਵੇਟ ਨੌਕਰੀ ਵੀ ਛੱਡ ਦਿੱਤੀ ਸੀ।ਜਿਸ ਵਕਤ ਉਸਨੇ ਪੰਗਾ ਲਗਾਇਆ ਉਸ ਵਕਤ ਘਰ ਵਿੱਚ ਕੋਈ ਨਹੀਂ ਸੀ ਉਸਦੀ ਪਤਨੀ ਪਿਤਾ ਤੇ ਹੋਰ ਪਰਿਵਾਰਿਕ ਮੈਂਬਰ ਬਾਹਰ ਗਏ ਹੋਏ ਸਨ।  ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਮ੍ਰਿਤਕ ਹਰਕਰਨ ਸਿੰਘ ਦੀ ਲਾਸ ਵਾਰਸਾਂ ਹਵਾਲੇ ਕਰ ਦਿੱਤੀ।

ਤਾਜ਼ਾ ਖ਼ਬਰਾਂ
Gallery
Tags
Social Media