ਬੱਸ ਵਿੱਚ ਸਵਾਰ ਹੋ ਕੇ ਲੁੱਟ ਖੋਹ ਕਰਨ ਵਾਲਿਆਂ ਤੇ ਅਦਾਲਤ ਨੇ ਸੁਣਾਇਆ ਆਪਣਾ ਫੈਸਲਾ, ਦੋ ਸਾਲ ਪਹਿਲਾਂ ਲੱਗੇ ਸਨ ਲੁੱਟ ਖੋਹ ਦੇ ਦੋਸ਼ www.samacharpunjab.com
- Admin Default
- 16 Jul, 2024 06:00
ਬੱਸ ਵਿੱਚ ਸਵਾਰ ਹੋ ਕੇ ਲੁੱਟ ਖੋਹ ਕਰਨ ਵਾਲਿਆਂ ਤੇ ਅਦਾਲਤ ਨੇ ਸੁਣਾਇਆ ਆਪਣਾ ਫੈਸਲਾ, ਦੋ ਸਾਲ ਪਹਿਲਾਂ ਲੱਗੇ ਸਨ ਲੁੱਟ ਖੋਹ ਦੇ ਦੋਸ਼
www.samacharpunjab.com
ਬਰਨਾਲਾ
ਮਾਨਯੋਗ ਅਦਾਲਤ ਸ਼੍ਰੀ ਬੀ.ਬੀ.ਐਸ. ਤੇਜੀ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਕਿੰਦਰ ਸਿੰਘ ਉਰਫ ਬਲਜਿੰਦਰ ਪੁੱਤਰ ਨੇਕ ਸਿੰਘ ਵਾ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬੂਟਾ ਸਿੰਘ ਵਾਸੀਆਨ ਫੂਲ, ਜ਼ਿਲ੍ਹਾ ਬਠਿੰਡਾ ਨੂੰ ਬੱਸ ਵਿੱਚ ਸਵਾਰ ਹੋ ਕੇ ਲੁੱਟ ਖੋਹ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਮਾਨਾ ਪੱਤੀ ਆਲੀਕੇ ਨੇ ਪੁਲਿਸ ਥਾਣਾ ਤਪਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 11-07-2022 ਨੂੰ ਉਹ ਤਾਜੋ ਕੈਂਚੀਆਂ ਤਪਾ ਤੋਂ ਆਪਣੇ ਪਿੰਡ ਜਾਣ ਵਾਲੀ ਸਿੱਧੂ ਮਿੰਨੀ ਬੱਸ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਵਕਤ ਕਰੀਬ 4:45 ਪੀ.ਐਸ. ਤੇ ਜਦੋਂ ਬੱਸ ਰੇਲਵੇ ਸਟੇਸ਼ਨ ਵਾਲਾ ਮੌੜ ਤੇ ਸਵਾਰੀਆਂ ਚੜਾਉਣ ਲਈ ਖੜੀ ਸੀ ਤਾਂ ਇਤਨੇ ਵਿੱਚ ਹੀ ਇੱਕ ਮੋਟਰਸਾਇਕਲ ਰੰਗ ਕਾਲਾ ਸਪਲੈਂਡਰ ਆ ਕੇ ਬੱਸ ਦੇ ਨੇੜੇ ਰੁਕਿਆ ਜਿਸ ਉਪਰੋਂ ਦੋ ਨੌਜਵਾਨ ਵਿਅਕਤੀ ਉਤਰੇ ਅਤੇ ਭੱਜ ਕੇ ਬੱਸ ਵਿੱਚ ਚੜ੍ਹ ਗਏ ਅਤੇ ਤੀਸਰਾ ਵਿਅਕਤੀ ਮੋਟਰਸਾਇਕਲ ਪਰ ਹੀ ਬੈਠਾ ਰਿਹਾ ਅਤੇ ਉਕਤਾਨ ਵਿਅਕਤੀਆਂ ਵਿੱਚੋਂ ਚੜਦੇ ਸਾਰ ਹੀ ਇੱਕ ਨੌਜਵਾਨ ਨੇ ਮੇਰੇ ਸੱਜੇ ਹੱਥ ਵਿੱਚ ਫੜਿਆ ਬੈਗ ਰੰਗ ਮਹਿੰਦੀ ਰੰਗਾ ਝਪਟ ਮਾਰ ਕੇ ਖੋਹ ਲਿਆ ਅਤੇ ਜਦੋਂ ਮੈਂ ਉਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਪਿਸਤੋਲ ਕੱਢ ਕੇ ਮੇਰੇ ਉਪਰ ਤਾਣ ਲਿਆ ਤਾਂ ਮੈਂ ਡਰ ਕੇ ਇੱਕਦਮ ਰੁਕ ਗਿਆ ਅਤੇ ਉਕਤ ਦੋਨੋ ਨੌਜਵਾਨ ਵਿਅਕਤੀ ਬੱਸ ਵਿੱਚ ਹੇਠਾ ਉਤਰ ਗਏ ਜਿੰਨ੍ਹਾਂ ਨੂੰ ਉਥੇ ਹਾਜ਼ਰ ਲੋਕਾਂ ਨੇ ਰੋਕ ਲਿਆ ਜਿੰਨ੍ਹਾਂ ਨੇ ਨਾਮ ਪੁੱਛਣ ਤੇ ਆਪਣਾ ਨਾਮ ਕਿੰਦਰ ਸਿੰਘ ਪੁੱਤਰ ਨੇਕ ਸਿੰਘ, ਮਨੀ ਸਿੰਘ ਪੁੱਤਰ ਬੂਟਾ ਸਿੰਘ ਅਤੇ ਖਾਨ ਵਾਸੀਆਨ ਫੂਲ ਦੱਸਿਆ, ਜਦੋਂ ਮੈਂ ਆਪਣਾ ਬੈਗ ਲੈਣ ਲਈ ਅੱਗੇ ਹੋਇਆ ਤਾਂ ਇਹ ਦੋਨੋ ਵਿਅਕਤੀ ਮੈਨੂੰ ਧੱਕਾ ਮਾਰ ਕੇ ਆਪਣੇ ਮੋਟਰਸਾਇਕਲ ਪਰ ਜਰ ਚੜੇ ਅਤੇ ਮੋਟਰਸਾਇਕਲ ਪਰ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਮੇਰੇ ਬੈਗ ਵਿੱਚ ਕੁੱਝ ਦਵਾਈ, ਕੁੱਝ ਘਰੇਲੂ ਕਾਗਜ਼, ਨਗਦੀ ਅਤੇ ਬੱਸ ਦੀ ਟਿਕਟ ਸੀ। ਜਿਸ ਤੇ ਪੁਲਿਸ ਵੱਲੋਂ ਇੱਕ ਐਫ.ਆਈ.ਆਰ. ਨੰਬਰ 62 ਮਿਤੀ 11-07-2024, ਜੇਰ ਧਾਰਾ 379-ਬੀ/34/411 ਆਈ.ਪੀ.ਸੀ. ਤਹਿਤ ਥਾਣਾ ਤਪਾ ਵਿਖੇ ਕਿੰਦਰ ਸਿੰਘ ਉਰਫ ਬਲਜਿੰਦਰ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਲਖਵੀਰ ਖਾਨ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਦੇ ਵਕੀਲ ਸ਼੍ਰੀ ਹਨੀ ਗਰਗ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਮੁਲਜ਼ਮਾਨ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।







