:

ਸਦਰ ਬਾਜ਼ਾਰ ਵਿੱਚ ਹੋਈ ਚੋਰੀ, ਦੋ ਦੁਕਾਨਾਂ ਦੇ ਟੁੱਟੇ ਜਿੰਦੇ, ਹੋ ਗਿਆ ਨੁਕਸਾਨ www.samacharpunjab.com


ਸਦਰ ਬਾਜ਼ਾਰ ਵਿੱਚ ਹੋਈ ਚੋਰੀ, ਦੋ ਦੁਕਾਨਾਂ ਦੇ ਟੁੱਟੇ ਜਿੰਦੇ, ਹੋ ਗਿਆ ਨੁਕਸਾਨ
www.samacharpunjab.com

ਬਰਨਾਲਾ 

ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਪੁਲਿਸ ਸਟੇਸ਼ਨ ਤੋਂ ਮਹਿਜ 50 ਮੀਟਰ ਦੀ ਦੂਰੀ ਤੇ ਦੋ ਦੁਕਾਨਾਂ ਦੇ ਜਿੰਦੇ ਟੁੱਟ ਗਏ। ਜਾਣਕਾਰੀਆਂ ਅਨੁਸਾਰ ਇੱਕ ਭਾਂਡਿਆਂ ਦੀ ਦੁਕਾਨ ਉੱਪਰ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਉਹ ਸਫਲ ਨਹੀਂ ਹੋ ਸਕੀ ਅਤੇ ਸਦਰ ਬਾਜ਼ਾਰ ਦੇ ਵਿੱਚ ਹੀ ਮੱਖਣ ਲਾਲ ਬਾਂਸਾਂ ਵਾਲੇ ਦੀ ਦੁਕਾਨ ਤੇ ਚੋਰਾਂ ਨੇ ਦੁਕਾਨ ਦਾ ਜਿੰਦਾ ਤੋੜਿਆ ਅਤੇ ਦੁਕਾਨ ਦੇ ਅੰਦਰ ਪਿਆ ਕਰੀਬ 25 ਹਜਾਰ ਦਾ ਕੈਸ਼ ਅਤੇ ਕੁਝ ਸਮਾਨ ਲੈ ਕੇ ਫਰਾਰ ਹੋ ਗਏ‌ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਆਸੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹੈ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਭਾਰੀ ਰੋਸ ਹੈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਸਦਰ ਬਾਜ਼ਾਰ ਦੇ ਵਿੱਚ ਮਹਿਜ ਪੁਲਿਸ ਥਾਣੇ ਤੋਂ 50 ਮੀਟਰ ਦੀ ਦੂਰੀ ਤੇ ਅਜਿਹੀ ਘਟਨਾ ਹੋ ਜਾਣਾ ਪੁਲਿਸ ਦੀ ਕਾਰਜਗਾਰੀ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media