Barnala –ਬਰਨਾਲੇ ਦੇ ਮੁੰਡੇ ਦੀ ਅਨਾਜ ਮੰਡੀ ਦੀਆਂ ਝਾੜੀਆਂ ਚੋਂ ਮਿਲੀ ਲਾਸ਼
- Admin Default
- 19 Jul, 2024 09:11
Barnala –ਬਰਨਾਲੇ ਦੇ ਮੁੰਡੇ ਦੀ ਅਨਾਜ ਮੰਡੀ ਦੀਆਂ ਝਾੜੀਆਂ ਚੋਂ ਮਿਲੀ ਲਾਸ਼
ਬਰਨਾਲਾ-
ਸਥਾਨਕ ਅਨਾਜ ਮੰਡੀ ਰੋਡ ਤੇ ਕੁਸ਼ਟ ਆਸ਼ਰਮ ਨੇੜੇ ਝਾੜੀਆਂ ਚੋਂ ਭੇਤ ਭਰੇ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਕਰਕੇ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਸੁਦਾਗਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਸ਼ਟ ਆਸ਼ਰਮ ਨਜ਼ਦੀਕ ਝਾੜੀਆਂ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ ਸੂਚਨਾ ਮਿਲਦਿਆ ਹੀ ਪੁਲਿਸ ਨੇ ਮ੍ਰਿਕਤ ਦੀ ਲਾਸ ਨੂੰ ਕਬਜੇ ਵਿੱਚ ਲੈ ਕੇ ਐਂਬੂਲੈਂਸ ਰਾਹੀ civil ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮ੍ਰਿਕਤ ਨੌਜਵਾਨ ਦੀ ਪਹਿਚਾਣ ਲੱਖੀ ਪੁੱਤਰ ਸੰਭੂ ਰਾਮ ਵਾਸੀ ਬਰਨਾਲਾ ਵਜੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਕਤ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਬਾਅਦ ਪਤਾ ਲੱਗੇਗਾ। ਮ੍ਰਿਤਕ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮੁਹੱਲਾ ਨਿਵਾਸੀ ਸਿਵਲ ਹਸਪਤਾਲ ਬਰਨਾਲਾ ਵਿਖੇ ਪੁੱਜ ਗਏ। ਮ੍ਰਿਕਤ ਪੁੱਤਰ ਦੀ ਲਾਸ਼ ਦੇਖ ਕੇ ਉਸਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਭੁੱਬਾਂ ਮਾਰ ਕੇ ਰੋ ਪਏ ਜਿੰਨਾਂ ਨੂੰ ਮੁਹੱਲਾ ਨਿਵਾਸੀ ਨੇ ਸੰਭਾਲਿਆ।







