:

ਬਰਨਾਲਾ– ਘਰ ਵਿੱਚ ਵੜ ਕੇ ਭੰਨ ਤੋੜ ਕਰਨ ਦੇ ਕੇਸ ਵਿੱਚ ਅਦਾਲਤ ਦਾ ਆਇਆ ਫੈਸਲਾ


ਬਰਨਾਲਾ– ਘਰ ਵਿੱਚ ਵੜ ਕੇ ਭੰਨ ਤੋੜ ਕਰਨ ਦੇ ਕੇਸ ਵਿੱਚ ਅਦਾਲਤ ਦਾ ਆਇਆ ਫੈਸਲਾ

  ਬਰਨਾਲਾ

  ਅਦਾਲਤ ਨੇ ਘਰ ਵਿੱਚ ਦਾਖਲ ਹੋ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।  ਜਾਣਕਾਰੀ ਦਿੰਦਿਆਂ ਐਡਵੋਕੇਟ ਧੀਰਜ ਕੁਮਾਰ ਨੇ ਦੱਸਿਆ ਕਿ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਗੁਰਬੀਰ ਸਿੰਘ ਦੀ ਅਦਾਲਤ ਨੇ ਨਾਮਜ਼ਦ ਰਜਿੰਦਰ ਸਿੰਘ ਵਾਸੀ ਪਿੰਡ ਜੋਧਪੁਰ ਅਤੇ ਮਨਪ੍ਰੀਤ ਵਾਸੀ ਪਿੰਡ ਜੋਧਪੁਰ ਨੂੰ ਘਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।  ਉਸ ਨੇ ਦੱਸਿਆ ਕਿ ਹਰਮਿੰਦਰ ਸਿੰਘ ਉਰਫ ਕਾਲਾ ਵਾਸੀ ਜੋਧਪੁਰ ਵੱਲੋਂ ਰਜਿੰਦਰ ਸਿੰਘ ਅਤੇ ਮਨਪ੍ਰੀਤ 'ਤੇ ਦੋਸ਼ ਲਾਏ ਗਏ ਸਨ ਕਿ ਉਹ 5 ਅਪ੍ਰੈਲ 2023 ਨੂੰ ਸਵੇਰੇ 11:15 ਵਜੇ ਉਸ ਦੇ ਘਰ 'ਚ ਦਾਖਲ ਹੋਏ, ਉਸ ਦੇ ਘਰ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਘਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਪਰਚਾ ਦਰਜ ਕਰਕੇ ਕਰਵਾਈ ਗਈ ਹੈ।  ਅਦਾਲਤ ਨੇ ਵਕੀਲ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।  ਉਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਗਵਾਹਾਂ ਦੇ ਬਿਆਨ ਮੇਲ ਨਹੀਂ ਖਾਂਦੇ ਅਤੇ ਨਾ ਹੀ ਕਿਸੇ ਵਸਤੂ ਦੀ ਭੰਨਤੋੜ ਕੀਤੀ ਗਈ ਕੋਈ ਫੋਟੋ ਅਤੇ ਨਾ ਹੀ ਉਸ ਚੀਜ਼ ਦੇ ਬਿੱਲ ਆਦਿ ਪੇਸ਼ ਕੀਤੇ ਗਏ ਹਨ।  ਅਦਾਲਤ ਨੇ ਦੋਵਾਂ ਨੂੰ ਬਰੀ ਕਰ ਦਿੱਤਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media