ਕਿਸਾਨਾਂ ਨੇ ਪੁਲਿਸ ਕਾਰਵਾਈ ਦੇ ਵਿਰੁੱਧ ਘੇਰ ਲਿਆ ਥਾਣਾ, ਪੁਲਿਸ ਨੂੰ ਦਿੱਤੀ ਹਾਈਵੇ ਜਾਮ ਕਰਕੇ ਪੱਕਾ ਮੋਰਚਾ ਲਾਉਣ ਦੀ ਸਖਤ ਚੇਤਾਵਨੀ
- Admin Default
- 24 Jul, 2024 08:51
ਕਿਸਾਨਾਂ ਨੇ ਪੁਲਿਸ ਕਾਰਵਾਈ ਦੇ ਵਿਰੁੱਧ ਘੇਰ ਲਿਆ ਥਾਣਾ, ਪੁਲਿਸ ਨੂੰ ਦਿੱਤੀ ਹਾਈਵੇ ਜਾਮ ਕਰਕੇ ਪੱਕਾ ਮੋਰਚਾ ਲਾਉਣ ਦੀ ਸਖਤ ਚੇਤਾਵਨੀ
ਬਰਨਾਲਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਕਿਸਾਨ-ਮਜਦੂਰ ਜਥੇਬੰਦੀਆਂ ਅਤੇ ਗ੍ਰਾਮ ਪੰਚਾਇਤ ਛੀਨੀਵਾਲ ਕਲਾਂ ਦੇ ਸਹਿਯੋਗ ਨਾਲ ਵਿਧਵਾ ਰਾਣੀ ਕੌਰ ਤੇ ਦਰਜ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਲਈ ਡੀ.ਐਸ.ਪੀ ਦਫਤਰ ਮਹਿਲ ਕਲਾਂ ਦਾ ਘਿਰਾਓ ਦਾ ਘਰਾਓ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਰੋ ਭਰਪੂਰ ਨਾਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀ ਗਲੀ ਦੇ ਮਸਲੇ ਨੂੰ ਲੇਕੇ ਵਿਧਵਾ ਰਾਣੀ ਕੌਰ ਤੇ ਪੁਲਿਸ ਵੱਲੋਂ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਵਿਧਵਾ ਰਾਣੀ ਕੌਰ ਦੇ ਘਰ ਦੇ ਮੱਥੇ ਪੰੰਚਾਇਤੀ ਵੀਹੀ ਐੰਟਰਲੌਕ ਪਾ ਕੇ ਬਣੀ ਹੋਈ ਹੈ ਤੇ ਜਿਸ ਦਾ ਪੰਚਾਇਤ ਮਹਿਕਮੇ ਵੱਲੋਂ ਐਮ.ਬੀ ਤੇ ਐਡਿਡ ਵੀ ਹੋਇਆ ਹੈ। ਵਿਧਵਾ ਰਾਣੀ ਕੌਰ ਦੇ ਸਾਹਮਣੇ ਘਰ ਵਾਲਾ ਵਿਅਕਤੀ ਪੰਚਾਇਤੀ ਵੀਹੀ ਦੱਬ ਕੇ ਆਪਣੇ ਘਰ ਚ ਰਲਾਉਣਾ ਚਾਹੁੰਦੇ ਹਨ । ਪਹਿਲਾਂ ਵੀ ਕਈ ਵਾਰ ਉਨ੍ਹਾਂ ਇਹ ਪੰਚਾਇਤੀ ਵੀਹੀ ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਸੀ ਤੇ ਕਈ ਵਾਰ ਗਰਾਮ ਪੰਚਾਇਤ ਤੇ ਥਾਣਾ ਮਹਿਲ ਕਲਾਂ ਵਿਖੇ ਅੱਜ ਤੋੰ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਐਸ.ਐਚ.ਓ ਹੀਰਾ ਸਿੰਘ ਨੇ ਦੋਹਾਂ ਧਿਰਾਂ ਨੂੰ ਬੁਲਾ ਕੇ ਗ੍ਰਾਮ ਪੰਚਾਇਤ ਤੇ ਪਿੰਡ ਦੇ ਮੋਹਤਬਰ ਪਤਵੰਤੇ ਬੰਦਿਆਂ ਦੀ ਹਾਜਰੀ ਉਕਤ ਵਿਅਕਤੀ ਵੱਲੋਂ ਗਲੀ ਵਿੱਚ ਥਮਲੇ ਲਾਏ ਸਨ ਉਨ੍ਹਾਂ ਨੂੰ ਢਾਹ ਕੇ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਦੁਬਾਰਾ ਫਿਰ 29 ਜੂਨ 24 ਨੂੰ ਉਸੇ ਪਰਿਵਾਰ ਤੇ ਹੋਰ ਰਿਸ਼ਤੇਦਾਰ ਸਕੇ ਸਬੰਧੀਆਂ ਵੱਲੋਂ ਪੰਚਾਇਤੀ ਸਰਕਾਰੀ ਗਲੀ ਤੇ ਥਮਲੇ ਕੱਢ ਕੇ ਗੇਟ ਲਗਾ ਦਿੱਤਾ ਗਿਆ। ਵਿਧਵਾ ਰਾਣੀ ਕੌਰ ਨੇ ਫਿਰ ਤੋਂ ਸਿਕਾਇਤ ਕੀਤੀ ਥਾਣਾ ਮਹਿਲ ਕਲਾਂ ਵਿਖੇ ਦਿੱਤੀ ਗਈ। ਜਿਸ ਤੋਂ ਬਾਅਦ ਫਿਰ ਪੁਲਿਸ ਨੇ ਪੰਚਾਇਤੀ ਗਲੀ ਵਿੱਚੋਂ ਥਮਲੇ ਕੱਢ ਕੇ ਲਾਇਆ ਗੇਟ ਢਾਹ ਦਿੱਤਾ ਸੀ। ਉਲਟਾ ਮਹਿਲ ਕਲਾਂ ਦੀ ਪੁਲਿਸ ਨੇ 5 ਅਗਸਤ 2024 ਨੂੰ ਵਿਧਵਾ ਰਾਣੀ ਕੌਰ ਤੇ ਇਸ ਦੇ ਨਬਾਲਿਗ ਬੇਟੇ ਮਹਾਂ ਸਿੰਘ ਤੇ ਹੋਰ ਪੰਜ ਸਕੇ ਸਬੰਧੀਆਂ ਤੇ ਨਜਾਇਜ ਝੂਠਾ ਪਰਚਾ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤਾ ਗਿਆ ਇਹ ਪਰਚਾ ਬਿਲਕੁਲ ਝੂਠਾ ਹੈ ਜਿਸ ਨੂੰ ਤੁਰੰਤ ਰੱਦ ਕੀਤਾ ਜਾਵੇ ਜੇਕਰ ਪੁਲਿਸ ਨੇ ਇਹ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਵੱਖ-ਵੱਖ ਜਥੇਬੰਦੀਆ ਦੇ ਸਹਿਯੋਗ ਨਾਲ 9 ਅਗਾਸਤ ਨੂੰ ਲੁਧਿਆਣਾ ਬਰਨਾਲਾ ਮਾਰਗ ਪੱਕੇ ਤੋਰ ਤੇ ਜਾਮ ਕੀਤਾ ਜਾਵੇਗਾ।ਇਸ ਮੌਕੇ ਜਿਲਾ ਪ੍ਰਧਾਨ ਜਗਸੀਰ ਸਿੰਘ ਮਜ਼ਦੂਰ ਆਗੂ ਏਕਮ ਸਿੰਘ ਛੀਨੀਵਾਲ,ਬਲਦੇਵ ਸਿੰਘ ਝਲੂਰ, ਜਸਵੀਰ ਸਿੰਘ ਕਾਲੇਕੇ, ਜਸਮੇਲ ਸਿੰਘ ਜੋਰਾ ਸਿੰਘ ਚੀਮਾ ਕਾਲੇਕੇ,ਹਰਮੰਦਰ ਸਿੰਘ ਛੀਨੀਵਾਲ, ਗੁਰਮੀਤ ਸਿੰਘ ਬਦੋਵਾਲ,ਰਾਜਾ ਸਿੰਘ ਪੰਚ,ਬਾਰੂ ਸਿੰਘ ਨੰਬਰਦਾਰ, ਸਾਧੂ ਸਿੰਘ, ਰਾਜਿੰਦਰ ਸਿੰਘ ਦਰਾਕਾ,ਬਲਵਿੰਦਰ ਸਿੰਘ ਦੁੱਗਲ ਮਜ਼ਦੂਰ ਆਗੂ ਸੋਨੀ ਹਿੰਮਤਪੁਰਾ ਡਾ: ਅਮਰਜੀਤ ਸਿੰਘ ਕੁੱਕੂ ਪਰਮਜੀਤ ਸਿੰਘ ਮਹਿਲ ,ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ, ਕਾਮਰੇਡ ਖੁਸੀਆ ਸਿੰਘ, ਸਰਪੰਚ ਸਿਮਲਜੀਤ ਕੋਰ ਨੰਬਰਦਾਰ ਅਵਤਾਰ ਸਿੰਘ ਨਿਰਮਲ ਸਿੰਘ ਛੰਨਾ,ਕੁਲਵੰਤ ਸਿੰਘ ਚੂੰਘਾ,ਜਗਰਾਜ ਸਿੰਘ ਕੈਰੇ, ਭੋਲਾ ਸਹਿਜੜਾ,ਅੰਮ੍ਰਿਤਪਾਲ ਸਿੰਘ ਗੁਰਵਿੰਦਰ ਨਾਮਧਾਰੀ, ਬਲਵਿੰਦਰ ਸਿੰਘ ਛਾਪਾ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜਰ ਸਨ।







