ਗੈਂਗਸਟਰ ਅਤੇ ਪੁਲਿਸ ਦੇ ਵਿਚਾਲੇ ਚੱਲੀ ਗੋਲੀ, ਦੇਖੋ ਕੀ ਹੋਇਆ ਕ੍ਰਾਈਮ ਸੀਨ
- Admin Default
- 27 Jul, 2024 02:09
ਗੈਂਗਸਟਰ ਅਤੇ ਪੁਲਿਸ ਦੇ ਵਿਚਾਲੇ ਚੱਲੀ ਗੋਲੀ, ਦੇਖੋ ਕੀ ਹੋਇਆ ਕ੍ਰਾਈਮ ਸੀਨ
ਚੰਡੀਗੜ੍ਹ
ਪੰਜਾਬ ਦੇ ਸ਼ਹਿਰ ਬਟਾਲਾ ਵਿੱਚ ਗੈਂਗਸਟਰ ਅਤੇ ਪੁਲਿਸ ਦੇ ਵਿੱਚ ਗੋਲੀ ਚੱਲਣ ਦਾ ਸਮਾਚਾਰ ਸਾਹਮਣੇ ਆਇਆ ਹੈ। ਗੈਂਗਸਟਰ ਮਰਸੀਟਡਜ ਗੱਡੀ ਵਿੱਚ ਘੁੰਮ ਰਿਹਾ ਸੀ। ਪੁਲਿਸ ਨੇ ਫਾਇਰਿੰਗ ਕੀਤੀ। ਉਸਨੇ ਆਪਣੇ ਆਪ ਨੂੰ ਘਿਰਦਾ ਹੋਇਆ ਦੇਖ ਕੇ ਪੁਲਿਸ ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਜਖਮੀ ਹੋ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਮੁਜਰਿਮ ਦੀ ਪਹਿਚਾਨ ਮਲਕੀਤ ਸਿੰਘ ਦੇ ਤੌਰ ਤੇ ਹੋਈ ਹੈ। ਕੁਝ ਦਿਨ ਪਹਿਲਾਂ ਹਰਗੋਬਿੰਦਪੁਰਾ ਵਿੱਚ ਦੇਸ਼ਰਾਜ ਜੁੈਵੇਲਰ ਦੀ ਦੁਕਾਨ ਤੇ ਗੋਲੀਆਂ ਚਲਾ ਕੇ 50 ਲੱਖ ਦੀ ਫਿਰੌਤੀ ਮੰਗਣ ਦਾ ਉਸ ਤੇ ਦੋਸ਼ ਹੈ। ਪੁਲਸ ਮਾਮਲੇ ਦੀ ਅਗੇਰਲੀ ਕਾਰਵਾਈ ਕਰ ਰਹੀ ਹੈ।







