:

ਬਰਨਾਲਾ- ਦਿਨ ਦਿਹਾੜੇ ਸ਼ਰਾਬ ਦਾ ਠੇਕਾ ਲੁੱਟਿਆ , ਕਰਿੰਦੇ ਦੀ ਕੀਤੀ ਕੁੱਟ ਮਾਰ


ਬਰਨਾਲਾ- ਦਿਨ ਦਿਹਾੜੇ ਸ਼ਰਾਬ ਦਾ ਠੇਕਾ ਲੁੱਟਿਆ , ਕਰਿੰਦੇ ਦੀ ਕੀਤੀ ਕੁੱਟ ਮਾਰ

ਬਰਨਾਲਾ 

ਜਿਲਾ ਬਰਨਾਲਾ ਦੇ ਖੇਤਰ ਭਦੌੜ ਦੇ ਲਾਗਲੇ ਪਿੰਡ ਮੱਝੂਕੇ ਵਿਖੇ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੱਝੂਕੇ ਸ਼ਰਾਬ ਦੇ ਠੇਕੇ ਦੇ ਉੱਪਰ ਇੱਕ ਕੰਮ ਕਰਨ ਵਾਲਾ ਕਰਿੰਦੇ ਸਾਵੰਤ ਕੁਮਾਰ ਨੇ ਦੱਸਿਆ ਕਿ ਉਹ ਠੇਕੇ ਦਾ ਗੇਟ ਖੋਲ ਕੇ ਬਾਥਰੂਮ ਕਰਨ ਲਈ ਬਾਹਰ ਆਇਆ ਤਾਂ ਦੋ ਪਲਸਰ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੇ ਉਸਨੂੰ ਫ਼ੜ ਕੇ ਕੁੱਟਮਾਰ ਕੀਤੀ ਅਤੇ  ਤੇਜਧਾਰ ਹਥਿਆਰ ਨਾਲ ਜਖਮੀ ਕਰ ਦਿੱਤਾ ,ਇਸ ਤੋਂ ਉਪਰੰਤ ਚੋਰ ਜਾਂਦੇ ਹੋਏ ਸ਼ਰਾਬ ਦੇ ਠੇਕੇ ਵਿੱਚੋ ਤਕਰੀਬਨ 6 ਹਜ਼ਾਰ ਦੀ ਨਕਦੀ ਲੈਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕੇ ਕੁੱਝ ਦਿਨਾਂ ਤੋਂ ਭਦੌੜ ਇਲਾਕੇ ਅੰਦਰ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ  ਨੂੰ ਬੇਖੌਫ ਅੰਜ਼ਾਮ ਦਿੱਤਾ ਜਾ ਰਿਹਾ ਹੈ, ਪਰ ਭਦੌੜ ਪੁਲਿਸ ਹਰ ਵਾਰ ਹੱਥ ਮਲ੍ਹਦੀ ਰਹਿ ਜਾਂਦੀ ਹੈ ਅਤੇ ਚੋਰ ਭਦੌੜ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੀਤੇ ਦਿਨ ਇੱਕ ਹੋਰ ਘਟਨਾ ਨੂੰ ਅੰਜਾਮ ਦਿੰਦੇ ਹੋਏ ਚੋਰਾਂ ਨੇ ਚਰਨਜੀਤ ਸਿੰਗਲਾ ਦੀ ਦੁਕਾਨ ਤੋਂ ਇੱਕ ਮੋਬਾਇਲ ਚੋਰੀ ਕਰਕੇ ਭੱਜਣ ਵਿੱਚ ਕਾਮਯਾਬ ਹੋ ਗਏ ।ਚਰਨਜੀਤ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਮੰਮੀ ਦੁਕਾਨ ਵਿੱਚ ਇਕੱਲੀ ਸੀ ਤਾਂ ਦੋ ਨੌਜਵਾਨ ਦੁਕਾਨ ਅੰਦਰ ਆਏ ਜਿਨਾਂ ਵਿੱਚੋਂ ਇੱਕ ਬਾਹਰ ਹੀ ਖੜ੍ਹਾ ਰਿਹਾ ਤਾਂ ਮੇਰੀ ਮੰਮੀ ਨੂੰ ਕੁਝ ਸਮਾਨ ਲੈਣ ਬਾਰੇ ਕਿਹਾ ਜਦ ਤਾਂ ਬਿਨਾਂ ਸਮਾਨ ਖ਼ਰੀਦੇ ਦੁਕਾਨ ਤੋਂ ਮੋਬਾਇਲ ਫੋਨ ਚੋਰੀ ਕਰਕੇ ਰਫੂ ਚੱਕਰ ਹੋ ਗਏ। ਹੁਣ ਵੇਖਣਾ ਇਹ ਹੈ ਕਿ ਭਦੌੜ ਪੁਲਿਸ ਦੇ ਹੱਥ ਕੋਈ ਸੁਰਾਗ ਲੱਗਦਾ ਹੈ ਜਾਂ ਫਿਰ ਪਹਿਲਾਂ ਵਾਂਗ ਨਿਰਾਸ਼ਾ ਹੀ ਪੱਲੇ ਪੈਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜਦੋਂ ਇਸ ਸਬੰਧੀ ਭਦੌੜ ਪੁਲਿਸ ਦੇ ਏ ਐਸ ਆਈ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸੀ ਸੀ ਟੀ ਵੀ ਕੈਮਰੇ ਖੰਗਾਲ ਰਹੇ ਹਾਂ ਜਲਦੀ ਹੀ ਚੋਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਵਾਂਗੇ।

ਤਾਜ਼ਾ ਖ਼ਬਰਾਂ
Gallery
Tags
Social Media