:

ਬਰਨਾਲਾ– ਸਹਿਕਾਰੀ ਸਭਾ ਵਿੱਚ ਘਪਲੇ ਦੇ ਦੋਸ਼ ਵਿੱਚ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਦੋ ਮੈਂਬਰ ਵਿਜੀਲੈਂਸ ਨੇ ਕੀਤੇ ਕਾਬੂ


ਬਰਨਾਲਾ– ਸਹਿਕਾਰੀ ਸਭਾ ਵਿੱਚ ਘਪਲੇ ਦੇ ਦੋਸ਼ ਵਿੱਚ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਦੋ ਮੈਂਬਰ ਵਿਜੀਲੈਂਸ ਨੇ ਕੀਤੇ ਕਾਬੂ

 ਬਰਨਾਲਾ

 ਜਿਲੇ ਦੇ ਪਿੰਡ ਹਮੀਦੀ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ ਦੋ ਮੈਂਬਰਾਂ ਨੂੰ ਵਿਜੀਲੈਂਸ ਨੇ ਦਬੋਚਿਆ ਹੈ। ਜਾਣਕਾਰੀ ਦਿੰਦਿਆਂ ਹੋਇਆਂ ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ  ਬਰਨਾਲਾ ਵੱਲੋਂ 1 ਜੂਨ 2021 ਨੂੰ ਭਰਿਸ਼ਟਾਚਾਰ ਐਕਟ ਅਤੇ ਠੱਗੀ ਮਾਰਨ ਦਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਸਹਿਕਾਰੀ ਸਭਾ ਦੇ ਸਕੱਤਰ ਜਗਤਾਰ ਸਿੰਘ ਨੂੰ ਗਿਰਫਤਾਰ ਕਰ ਲਿਆ ਸੀ। ਉਸ ਤੇ ਕਈ ਲੱਖ ਰੁਪਏ ਗਬਨ ਕਰਨ ਦਾ ਆਰੋਪ ਲੱਗਿਆ ਦੋਸ਼ ਲੱਗਿਆ ਸੀ। ਇਸ ਤੋਂ ਬਾਅਦ ਲੰਬੀ ਚੱਲੀ ਜਾਂਚ ਵਿੱਚ ਵਿਜੀਲੈਂਸ ਦੇ ਸਾਹਮਣੇ ਆਇਆ ਕਿ ਹਮੀਦੀ ਸਹਿਕਾਰੀ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ, ਮੈਂਬਰ ਕੇਵਲ ਸਿੰਘ ਅਤੇ ਮੈਂਬਰ ਸਰਜੀਤ ਸਿੰਘ ਵੀ ਇਸ ਘਪਲੇ ਦੇ ਦੋਸ਼ੀ ਹਨ। ਬਹੁਤ ਸਾਰੀਆਂ ਗੱਲਾਂ ਵਿੱਚ ਉਹ ਬਰਾਬਰ ਦੇ ਦੋਸ਼ੀ ਹਨ ਬਹੁਤ ਸਾਰੀਆਂ ਚੀਜ਼ਾਂ ਜੋ ਸਹਿਕਾਰੀ ਸਭਾ ਵਾਸਤੇ ਖਰੀਦੀਆਂ ਗਈਆਂ ਸਨ। ਉਹ ਸਹਿਕਾਰੀ ਸਭਾ ਵਿੱਚ ਨਹੀਂ ਪਹੁੰਚੀਆਂ ਬਲਕਿ ਇਹਨਾਂ ਲੋਕਾਂ ਨੇ ਮਿਲ ਕੇ ਉਸਦਾ ਗਬਨ ਕੀਤਾ ਹੈ। ਜਿਸ ਦੇ ਚਲਦਿਆਂ ਉਕਤ ਦੋਸ਼ੀਆਂ ਨੂੰ ਵਿਜੀਲੈਂਸ ਨੇ ਦਬੋਚ ਲਿਆ ਹੈ। ਇਹਨਾਂ ਨੂੰ ਵੀ ਪੁਰਾਣੇ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ ਅਤੇ ਅੱਜ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹਨਾਂ ਤੇ ਕਾਨੂੰਨੀ ਕਾਰਵਾਈ ਅੱਗੇ ਸ਼ੁਰੂ ਕੀਤੀ ਜਾਵੇਗੀ।

ਤਾਜ਼ਾ ਖ਼ਬਰਾਂ
Gallery
Tags
Social Media