ਬੈਂਕ ਕੋਲ ਗਿਰਵੀ ਰੱਖਿਆ ਲੱਖਾਂ ਦਾ ਸੋਨਾ ਕਢਵਾ ਕੇ ਲੈ ਗਿਆ ਕੋਈ ਹੋਰ, ਪੁਲਿਸ ਨੇ ਕੱਟੀ ਐਫਆਈਆਰ
- Admin Default
- 06 Aug, 2024 00:02
ਬੈਂਕ ਕੋਲ ਗਿਰਵੀ ਰੱਖਿਆ ਲੱਖਾਂ ਦਾ ਸੋਨਾ ਕਢਵਾ ਕੇ ਲੈ ਗਿਆ ਕੋਈ ਹੋਰ, ਪੁਲਿਸ ਨੇ ਕੱਟੀ ਐਫਆਈਆਰ
ਗੁਰਦਾਸਪੁਰ
ਬੈਂਕ ਵੱਲੋਂ ਗੋਲਡ ਲੋਨ ਦੇ ਬਦਲੇ ਉਪਭੋਗਤਾ ਵੱਲੋਂ ਬੈਂਕ ਵਿੱਚ ਜਮਾ ਕਰਵਾਏ ਗਏ ਲੱਖਾਂ ਦੇ ਸੋਨੇ ਦੇ ਗਹਿਣੇ ਬਿਨਾਂ ਉਪਭੋਗਤਾ ਦੀ ਮੌਜੂਦਗੀ ਵਿੱਚ ਕਿਸੇ ਹੋਰ ਨੂੰ ਦੇ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਤਾਂ ਰਜਿਸਟਰਡ ਕਰ ਲਿਆ ਹੈ ਪਰ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਪੁਲਿਸ ਨੇ ਆਪਣੀ ਜਾਂਚ ਵਿੱਚ ਬੈਂਕ ਅਧਿਕਾਰੀਆਂ ਜਾਂ ਕਿਸੇ ਮੁਲਾਜ਼ਮ ਨੂੰ ਨਾਮਜਦ ਨਹੀਂ ਕੀਤਾ ਗਿਆ ਹੈ ਜਦ ਕਿ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਕੋਈ ਬੈਂਕ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਜਾਏਗਾ।
ਦੱਸ ਦਈਏ ਕਿ ਸ਼ਿਕਾਇਤ ਕਰਤਾ ਲਲਿਤ ਕੁਮਾਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਰੋਨਾ ਕਾਲ ਤੋਂ ਬਾਅਦ ਆਰਥਿਕ ਮੰਦੀ ਦੇ ਚਲਦਿਆਂ ਉਹਨਾ ਨੂੰ ਉਹਨਾ ਦੇ ਜਾਣਕਾਰ ਮੁਨੀਸ਼ ਵਰਮਾ ਨੇ ਜੋ ਕਿ ਯਸ ਬੈਂਕ ਦਾ ਮੁਲਾਜ਼ਮ ਸੀ ਨੇ 500 ਗ੍ਰਾਮ ਤੋਂ ਵੱਧ ਦੇ ਸੋਨੇ ਦੇ ਬਦਲੇ 17 ਲੱਖ ਰੁਪਏ ਦਾ ਗੋਲਡ ਲੋਨ 7 ਮਾਰਚ 2022 ਨੂੰ ਆਪਣੇ ਬੈਂਕ ਦੇ ਨੇੜਲੇ ਬੈਂਕ ਆਈਸੀਆਈਸੀਆਈ ਤੋਂ ਦਵਾਇਆ ਸੀ ਪਰ ਕਰਜਾ ਲੈਣ ਦੇ ਅੱਠ ਮਹੀਨੇ ਬਾਅਦ ਹੀ ਅਕਤੂਬਰ 2022 ਉਹਨਾ ਦੀ ਜਾਣਕਾਰੀ ਤੋ ਬਿਨਾਂ ਮੁਨੀਸ਼ ਵਰਮਾ ਪੁੱਤਰ ਹਰੀ ਸੰਕਰ ਵਾਸੀ ਧਾਰੀਵਾਲ ਨੇ ਆਈ ਸੀ ਆਈ ਸੀ ਆਈ ਬੈਕ ਕਰਮਚਾਰੀਆ ਦੀ ਮਿਲੀ ਭੁਗਤ ਨਾਲ ਉਸਦੇ ਸਾਰੇ ਗਹਿਣੇ ਵਿਆਜ ਸਮੇਤ ਕਰਜ਼ੇ ਦੇ ਪੈਸੇ ਜਮਾ ਕਰਵਾ ਕੇ ਬੈਕ ਵਿੱਚੋ ਕਡਵਾ ਲਏ ।
ਸ਼ਿਕਾਇਤ ਕਰਤਾ ਗੁਰਦਾਸਪੁਰ ਜਿਲ੍ਹੇ ਦੇ ਪੁਲਿਸ ਮੁਖੀ ਦਾਇਮਾ ਹਰੀਸ਼ ਕੁਮਾਰ ਨੂੰ ਮਿਲੇ ਤਾਂ ਉਹਨਾਂ ਦੀਆਂ ਹਿਦਾਇਤਾਂ ਤੇ ਮਾਮਲੇ ਦੀ ਜਾਂਚ ਡੀਐਸਪੀ ਅਮੋਲਕ ਸਿੰਘ ਵੱਲੋ ਸ਼ੁਰੂ ਕੀਤੀ ਗਈ ਅਤੇ ਚਾਰ ਮਹੀਨੇ ਬਾਅਦ ਦੋਸ਼ੀ ਮਨੀਸ਼ ਵਰਮਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਕਿਸੇ ਬੈਂਕ ਮੁਲਾਜ਼ਮ ਦੀ ਮਿਲੀਭਗਤ ਤੋਂ ਬਿਨਾਂ ਉਹਨਾਂ ਦਾ ਸੋਨਾ ਕੋਈ ਹੋਰ ਕਢਵਾ ਕੇ ਨਹੀਂ ਲੈ ਕੇ ਜਾ ਸਕਦਾ। ਦੂਜੇ ਪਾਸੇ ਬੈਂਕ ਅਧਿਕਾਰੀ ਮਲਾਈ ਸੀ ਆਪਣੇ ਬੈਂਕ ਮੁਲਾਜ਼ਮਾਂ ਨੂੰ ਬਚਾਉਣ ਲਈ ਮੌਕੇ ਦੀ ਸੀ ਸੀ ਟੀਵੀ ਵੀ ਨਹੀਂ ਦੇ ਰਹੇ ਪਰ ਬਾਵਜੂਦ ਦੇ ਪੁਲਿਸ ਵੱਲੋਂ ਕਿੰਨੇ ਪੈਟ ਹੋ ਗਏ ਕਿੰਨੀ ਜਿੰਮੇਵਾਰ ਬੈਂਕ ਅਧਿਕਾਰੀ ਨੂੰ ਮਾਮਲੇ ਵਿੱਚ ਨਾਮਜਦ ਕਰਨ ਦੀ ਬਜਾਏ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਦੋਂ ਇਸ ਬਾਰੇ ਮਾਮਲੇ ਦੇ ਜਾਂਚ ਕਰਤਾ ਡੀਐਸਪੀ ਅਮੋਲਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਅਤੇ ਤਫਤੀਸ਼ ਦੌਰਾਨ ਜੇਕਰ ਕੋਈ ਬੈਂਕ ਅਧਿਕਾਰੀ ਜਾਂ ਮੁਲਾਜ਼ਮ ਇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਵੀ ਨਾਮਜਦ ਕੀਤਾ ਜਾਵੇਗਾ। ਸੀ ਸੀ ਟੀਵੀ ਫੁਟੇਜ ਬਾਰੇ ਉਹਨਾਂ ਕਿਹਾ ਕਿ ਬੈਂਕ ਦੇ ਮੌਜੂਦਾ ਮੈਨੇਜਰ ਨੇ ਲਿਖਿਤ ਤੌਰ ਤੇ ਪੁਲਿਸ ਨੂੰ ਦੱਸਿਆ ਹੈ ਕਿ ਛੇ ਮਹੀਨੇ ਤੋਂ ਵੱਧ ਸਮੇਂ ਤੱਕ ਬੈਂਕ ਵਿੱਚ ਅਜਿਹੀਆਂ ਫੁੱਟੇਜ ਨਹੀਂ ਹੁੰਦੀਆਂ। ਤਫਤੀਸ਼ ਦੌਰਾਨ ਜੇਕਰ ਪੁਲਿਸ ਨੂੰ ਲੱਗਿਆ ਕਿ ਬੈਂਕ ਅਧਿਕਾਰੀ ਨੇ ਪੁਲਿਸ ਨੂੰ ਝੂਠਾ ਬਿਆਨ ਦਿੱਤਾ ਹੈ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
Source babushahi







