ਬਰਨਾਲਾ – ਸਹੁਰਿਆਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਬਰਨਾਲੇ ਦੀ ਕੁੜੀ ਦੀ ਇਲਾਜ ਦੌਰਾਨ ਹੋਈ ਮੌਤ, ਸਹੁਰਾ ਪਰਿਵਾਰ ਤੇ ਹੋਇਆ ਪਰਚਾ ਦਰਜ
- Admin Default
- 07 Aug, 2024 07:59
ਬਰਨਾਲਾ – ਸਹੁਰਿਆਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਬਰਨਾਲੇ ਦੀ ਕੁੜੀ ਦੀ ਇਲਾਜ ਦੌਰਾਨ ਹੋਈ ਮੌਤ, ਸਹੁਰਾ ਪਰਿਵਾਰ ਤੇ ਹੋਇਆ ਪਰਚਾ ਦਰਜ
ਬਰਨਾਲਾ
ਜਿਲਾ ਬਰਨਾਲਾ ਦੀ ਇੱਕ ਕੁੜੀ ਦੀ ਉਸਦੇ ਸਹੁਰਿਆਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਤੰਗ ਪਰੇਸ਼ਾਨ ਕੀਤਾ ਗਿਆ। ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਪੁਲਿਸ ਨੇ ਸਹੁਰਾ ਪਰਿਵਾਰ ਦੇ ਉਸਦੇ ਪਤੀ, ਸਹੁਰਾ, ਸੱਸ, ਜੇਠ ਅਤੇ ਦਰਾਣੀ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਹੋਇਆਂ ਮਨਜੀਤ ਕੌਰ ਪਤਨੀ ਲੇਟ ਸੁਖਦੇਵ ਸਿੰਘ ਵਾਸੀ ਪਿੰਡ ਛੀਨੀਵਾਲ ਕਲਾਂ ਨੇ ਦੱਸਿਆ ਕਿ ਉਸ ਦੀ ਲੜਕੀ ਕਿਰਨਜੀਤ ਕੌਰ ਦੀ ਕੌਰ ਦਾ ਵਿਆਹ ਕਰੀਬ 8 ਸਾਲ ਪਹਿਲਾਂ ਜਿਲਾ ਮਾਨਸਾ ਦੇ ਪਿੰਡ ਜੋਗਾ ਰੱਲਾ ਦੇ ਰਹਿਣ ਵਾਲੇ ਮੇਲਾ ਸਿੰਘ ਨਾਲ ਕੀਤਾ ਸੀ। ਮੇਲਾ ਸਿੰਘ ਨਸ਼ੇ ਕਰਨ ਦਾ ਆਦੀ ਸੀ। ਉਹ ਅਤੇ ਉਸ ਦੇ ਦੂਜੇ ਪਰਿਵਾਰਿਕ ਮੈਂਬਰ ਲੜਕੀ ਨੂੰ ਤੰਗ ਕਰਦੇ ਸਨ ਅਤੇ ਕੁੱਟਮਾਰ ਵੀ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਮਰਨ ਵਾਲੀ ਕੁੜੀ ਦੇ ਪਤੀ ਮੇਲਾ ਸਿੰਘ, ਲੜਕੀ ਦਾ ਸਹੁਰਾ ਭਾਗ ਸਿੰਘ, ਸੱਸ ਬਲਵੀਰ ਕੌਰ, ਜੇਠ ਜੱਜ ਸਿੰਘ, ਦਰਾਣੀ ਗੁਰਜੀਤ ਕੌਰ ਤੇ ਗੈਰ ਇਰਾਦਤਨ ਹੱਤਿਆ ਦਾ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਕਿਰਨਜੀਤ ਕੌਰ ਦੀ ਮਾਤਾ ਮਨਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੀ ਲੜਕੀ ਦੀ ਕੁੱਟਮਾਰ ਕੀਤੀ ਗਈ। ਜਿਸਦੀ ਚਲਦਿਆਂ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਕੁਝ ਦਿਨ ਪਹਿਲਾਂ ਜਿਲਾ ਮਾਨਸਾ ਦੇ ਪਿੰਡ ਜੋਗੇ ਰੱਲਾ ਤੋਂ ਉਸ ਨੂੰ ਪਿੰਡ ਛੀਨੀਵਾਲ ਭੇਜ ਦਿੱਤਾ। ਉਸ ਦੀ ਖਰਾਬ ਹਾਲਤ ਹੋਣ ਕਰਕੇ ਉਸਦਾ ਇਲਾਜ ਬਰਨਾਲੇ ਵਿੱਚ ਸ਼ੁਰੂ ਕੀਤਾ ਗਿਆ। ਲੇਕਿਨ ਉਸਦੀ ਜਿਆਦਾ ਹਾਲਤ ਖਰਾਬ ਹੋਣ ਕਰਕੇ ਉਸਨੂੰ ਏਮਸ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਾ ਦਿੱਤਾ। ਜਿੱਥੇ ਉਸਦੀ ਹਾਲਤ ਵਿਗੜਦੀ ਗਈ ਅਤੇ ਉਸਦੀ ਮੌਤ ਹੋ ਗਈ ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







