ਕਨੇਡਾ ਨੇ ਬਾਹਰੋਂ ਪੜਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੀਤੀ ਭਾਰੀ ਕਟੌਤੀ
- Admin Default
- 09 Aug, 2024 22:08
ਕਨੇਡਾ ਨੇ ਬਾਹਰੋਂ ਪੜਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੀਤੀ ਭਾਰੀ ਕਟੌਤੀ
ਟੋਰਾਂਟੋ
ਕਨੇਡਾ ਵਿੱਚ ਬਾਹਰੋਂ ਪੜਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਪੰਜਾਬ ਅਤੇ ਇਸ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਲੋਕਾਂ ਤੇ ਇਸ ਦਾ ਵੱਡਾ ਅਸਰ ਪਵੇਗਾ। ਕੈਨੇਡਾ ਦੇ Nova Scotia ਪ੍ਰਾਂਤ ਵਿਚ ਪਿਛਲੇ ਸਾਲ 19,900 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਮੁਕਾਬਲੇ ਇਸ ਵਾਰ ਸਿਰਫ 4000 ਦਾ ਦਾਖਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਨੇਡਾ ਦੇ ਹੋਰ ਸੂਬਿਆਂ ਵਿੱਚ ਵੀ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਉਥੋਂ ਦੇ ਲੋਕਲ ਲੋਕਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਪੰਜ ਸਾਲਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਨੇਡਾ ਵਿੱਚ ਪੜ੍ਨ ਆ ਰਹੇ ਹਨ। ਪੜਨ ਤੋਂ ਬਾਅਦ ਕਾਨੂੰਨੀ ਚਾਰਾਜੋਈ ਕਰਕੇ ਉਥੇ ਹੀ ਸੈੱਟ ਹੋ ਰਹੇ ਹਨ। ਜਿਸ ਦੇ ਚਲਦਿਆਂ ਉਥੋਂ ਦੇ ਵਪਾਰ ਅਤੇ ਰੋਜ਼ਗਾਰ ਉੱਤੇ ਵੱਡਾ ਪ੍ਰਭਾਵ ਪਿਆ ਹੈ। ਕਨੇਡਾ ਦੇ ਲੋਕਲ ਲੋਕਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।







