ਦਰਦਨਾਕ ਖਬਰ– ਯਾਤਰੀਆਂ ਨਾਲ ਭਰਿਆ ਜਹਾਜ ਹੋਇਆ ਕਰੈਸ਼ ਸਾਰਿਆਂ ਦੀ ਹੋਈ ਮੌਤ
- Admin Default
- 10 Aug, 2024 21:57
ਦਰਦਨਾਕ ਖਬਰ– ਯਾਤਰੀਆਂ ਨਾਲ ਭਰਿਆ ਜਹਾਜ ਹੋਇਆ ਕਰੈਸ਼ ਸਾਰਿਆਂ ਦੀ ਹੋਈ ਮੌਤ
ਬ੍ਰਾਜ਼ੀਲ
ਸਵੇਰ ਹੁੰਦੇ ਸਾਰ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ। ਭਾਰਤੀ ਸਮੇਂ ਅਨੁਸਾਰ ਦੇਰ ਰਾਤ ਯਾਤਰੀਆਂ ਨਾਲ ਭਰਿਆ ਇੱਕ ਜਹਾਜ ਕਰੈਸ਼ ਹੋ ਗਿਆ। ਸਾਰੇ ਹੀ ਯਾਤਰੀਆਂ ਦੀ ਮੌਤ ਹੋ ਗਈ।
ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਇੱਕ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ 62 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਏਅਰਲਾਈਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਜਹਾਜ਼ ਨੇ ਸਾਓ ਪਾਓਲੋ ਦੇ ਗੁਆਰੁਲੋਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ। ਬਿਆਨ ਮੁਤਾਬਕ ਜਹਾਜ਼ 'ਚ 58 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ।







