ਸਾਵਧਾਨ ! ਕਿਤੇ ਤੁਹਾਡਾ ਤਾਂ ਨਹੀਂ ਚੋਰੀ ਹੋ ਰਿਹਾ ਦੁਕਾਨ ਤੋਂ ਇਸ ਤਰ੍ਹਾਂ ਗਰੋਸਰੀ ਦਾ ਸਾਮਾਨ ?
- Admin Default
- 11 Aug, 2024 00:41
ਸਾਵਧਾਨ ! ਕਿਤੇ ਤੁਹਾਡਾ ਤਾਂ ਨਹੀਂ ਚੋਰੀ ਹੋ ਰਿਹਾ ਦੁਕਾਨ ਤੋਂ ਇਸ ਤਰ੍ਹਾਂ ਗਰੋਸਰੀ ਦਾ ਸਾਮਾਨ ?
ਨਵਾਂਸ਼ਹਿਰ
- ਬੰਗਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ ਹਨ । ਅੱਗੇ ਤਾਂ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਚੋਰ ਰਾਤ ਵੇਲੇ ਅੰਜਾਮ ਦਿੰਦੇ ਸਨ ਪਰ ਇਹ ਬੇਖੌਫ ਚੋਰ ਹੁਣ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਤਰਾਂ ਦੀ ਇਕ ਚੋਰੀ ਦੀ ਵਾਰਦਾਤ ਬੰਗਾ ਸ਼ਹਿਰ ਚ ਰੇਲਵੇ ਰੋਡ 'ਤੇ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਕਰਿਆਨੇ ਦੀ ਦੁਕਾਨ ਦੇ ਬਾਹਰ ਥੜੇ ਤੇ ਰੱਖੇ ਸਾਮਾਨ ਵਿਚੋਂ ਦੋ ਰਿਫਾਇੰਡ ਨਾਲ ਭਰੇ ਪੀਪੇ ਚੋਰੀ ਕਰ ਮੋਟਰਸਾਈਕਲ ਤੇ ਲੈ ਗਏ ।
ਇਸ ਸੰਬੰਧੀ ਦੁਕਾਨਦਾਰ ਦੇ ਬੇਟੇ ਦੀਪਕ ਬੱਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦੇ ਪਿਤਾ ਦੁਕਾਨ ਅੰਦਰ ਰੋਟੀ ਖਾਣ ਲੱਗੇ ਸਨ ਕਿ ਅਚਾਨਕ ਉਨ੍ਹਾਂ ਨੂੰ ਗਲੀ ਵਿਚ ਰਹਿੰਦੀ ਇਕ ਔਰਤ ਨੇ ਸੁਨੇਹਾ ਦਿੱਤਾ ਕਿ ਕੋਈ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਦਾ ਦੁਕਾਨ ਅੱਗੋਂ ਸਮਾਨ ਚੁੱਕ ਕੇ ਲੈ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਦੁਕਾਨ ਦੇ ਬਾਹਰ ਆ ਕੇ ਦੇਖਿਆ ਤਾਂ ਦੁਕਾਨ ਦੇ ਬਾਹਰ ਪਏ ਰਿਫਾਇੰਡ ਨਾਲ ਭਰੇ ਹੋਏ ਦੋ ਪੀਪੇ ਚੋਰ ਚੋਰੀ ਕਰਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਹੋਰ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਚੋਰ ਇਹ ਰਿਫਾਇਡ ਦੇ ਪੀਪੇ ਚੋਰੀ ਕਰ ਕੇ ਲੈ ਜਾ ਰਹੇ ਹਨ । ਜਿਸ ਵਿਚ ਚੋਰਾਂ ਦੇ ਮੋਟਰਸਾਇਕਲ ਦਾ ਨੰਬਰ ਵੀ ਦਿਖ ਰਿਹਾ ਹੈ ਅਤੇ ਇਸ ਸਬੰਧੀ ਬੰਗਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਕਾਰਵਾਈ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।







