ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨਾਲ ਸੰਬੰਧਿਤ ਆਈ ਵੱਡੀ ਖਬਰ
- Admin Default
- 13 Aug, 2024 21:42
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨਾਲ ਸੰਬੰਧਿਤ ਆਈ ਵੱਡੀ ਖਬਰ
ਚੰਡੀਗੜ੍ਹ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਤੇ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਨੂੰ ਲੈ ਕੇ ਵੱਡੀ ਖਬਰ ਆਈ ਹੈ। ਮੰਗਲਵਾਰ ਸਵੇਰੇ ਗੁਰਮੀਤ ਸਿੰਘ ਨੂੰ ਜੇਲ ਵਿੱਚੋਂ 21 ਦਿਨਾਂ ਦੀ ਪੇ ਰੋਲ ਮਿਲ ਗਈ ਹੈ ਅਤੇ ਕੁਝ ਮਿੰਟ ਪਹਿਲਾਂ ਹੀ ਉਹ ਆਪਣੇ ਉੱਤਰ ਪ੍ਰਦੇਸ਼ ਸਥਿਤ ਬਾਗਵਤ ਡੇਰੇ ਵਿੱਚ ਡੇਰੇ ਲਈ ਰਵਾਨਾ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਗਈ ਸੀ ਕਿ ਬਾਰ-ਬਾਰ ਇਸ ਨੂੰ ਪੇ ਰੋਲ ਨਾ ਦਿੱਤੀ ਜਾਵੇ। ਡੇਰਾ ਮੁਖੀ ਨੂੰ ਪੇ ਰੋਲ ਨਾ ਦਿੱਤੀ ਜਾਵੇ। ਸਾਦਵੀਆਂ ਦੇ ਜੋਨ ਸ਼ੋਸ਼ਣ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਦਸ ਵਾਰ ਪੇ ਰੋਲ ਮਿਲ ਗਈ ਹੈ। ਹਾਈਕੋਰਟ ਨੇ ਸਪਸ਼ਟ ਕੀਤਾ ਸੀ ਕਿ ਇਸ ਤਰ੍ਹਾਂ ਦੇ ਫੈਸਲੇ ਲੈਣ ਦਾ ਅਧਿਕਾਰ ਸਰਕਾਰ ਕੋਲ ਹੈ। ਹਾਈ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਅੱਜ ਉਸ ਨੂੰ ਪੇ ਰੋਲ ਮਿਲ ਗਈ ਹੈ ਅਤੇ ਨਾਲ ਹੀ ਆਦੇਸ਼ ਮਿਲੇ ਹਨ ਕਿ ਉਹ ਆਪਣੇ ਸਿਰਫ ਉੱਤਰ ਪ੍ਰਦੇਸ਼ ਵਾਲੇ ਡੇਰੇ ਵਿੱਚ ਹੀ ਰਹਿ ਸਕਦਾ ਹੈ।







