:

ਸਰਹੱਦੀ ਪਿੰਡਾਂ ਦੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਲੱਖਾਂ ਰੁਪਏ ਲੁੱਟ ਕੇ ਹੋਇਆ ਫਰਾਰ


ਸਰਹੱਦੀ ਪਿੰਡਾਂ ਦੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਲੱਖਾਂ ਰੁਪਏ ਲੁੱਟ ਕੇ ਹੋਇਆ ਫਰਾਰ

 ਗੁਰਦਾਸਪੁਰ 

ਵਿਦੇਸ਼ ਭੇਜਣ ਦੇ ਨਾਂ ਤੇ ਗਰੀਬ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜਂਟਾ ਖਿਲਾਫ ਸੂਬੇ ਭਰ ਵਿੱਚ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪਰ  ਵਿਦੇਸ਼ ਭੇਜਣ ਤੇ ਨਾ ਦੇ ਨਾਂ ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬੰਦ ਨਹੀਂ ਹੋ ਰਹੀਆਂ ।ਇੰਡੋਪਾਕ ਬਾਰਡਰ ਦੇ ਕਸਬਾ ਦੋਰਾਗਲਾਂ ਦੇ ਪਿੰਡ ਸ਼ਾਹਪੁਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਅਤੇ ਇੱਕ ਏਜੰਟ ਭੋਲੇ ਭਾਲੇ ਗਰੀਬ ਲ਼ੋਕਾਂ ਜੋ ਮਿਹਨਤ ਮਜਦੂਰੀ ਕਰਕੇ ਆਪਣੇ ਘਰਾਂ ਦਾ ਮਸਾਂ ਗੁਜ਼ਾਰਾ ਕਰਦੇ ਹਨ  ਕੋਲੋਂ ਬਾਹਰ ਭੇਜਣ ਦਾ ਝਾਂਸਾ ਦੇ ਕੇ  ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। 

 ਠੱਗੇ ਗਏ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਇੱਕ ਨੌਜਵਾਨ ਜੋ ਕਿ ਉਹਨਾਂ ਦੀ ਪਹਿਚਾਨ ਦਾ ਸੀ, ਨੇ ਉਹਨਾਂ ਨੂੰ ਇੱਕ ਏਜੈਂਟ ਨਾਲ ਮਿਲਾਇਆ ਤੇ ਏਜੰਟ ਨੇ ਉਹਨਾਂ ਨੂੰ ਝਾਂਸਾ ਦਿੱਤਾ ਕਿ ਮਹੀਨੇ ਵਿੱਚ ਸਾਰਿਆਂ ਨੂੰ ਵਿਦੇਸ਼ ਭੇਜ ਦੇਵੇਗਾ। ਏਜੈਂਟ ਵੱਲੋਂ ਇਹਨਾਂ ਕੋਲੋਂ ਲੱਖ ਲੱਖ ਰੁਪਏ ਲਏ ਗਏ ਅਤੇ ਪਾਸਪੋਰਟ ਵੀ ਕੁਝ ਹੀ ਦਿਨਾਂ ਵਿੱਚ ਬਣਾਉਣ ਦਾ ਵਾਇਦਾ ਕੀਤਾ ਗਿਆ। ਭੋਲੇ ਭਾਲੇ ਲੋਕ ਬੇਚਾਰੇ ਆਪਣੇ ਅਟੈਚੀ ਤਿਆਰ ਕਰਦੇ ਰਹਿ ਗਏ ਅਤੇ ਏਜੰਟ ਇਹਨਾਂ ਕੋਲੋਂ ਲੱਖਾਂ ਰੁਪਏ ਇਕੱਠੇ ਕਰਕੇ ਮੌਕੇ ਤੋਂ ਫਰਾਰ ਹੋ ਗਿਆ । ਠੱਗੇ ਗਏ ਗਰੀਬ ਲੋਕਾਂ ਅਨੁਸਾਰ ਕਈ ਵਾਰ ਥਾਣਿਆਂ ਦੇ ਚੱਕਰ ਲਗਾਉਣ ਦੇ ਬਾਅਦ ਵੀ ਅਜੇ ਤੱਕ ਉਹਨਾਂ ਦੇ ਮਾਮਲੇ ਦਰਜ ਨਹੀਂ ਕੀਤੇ ਗਏ । ਇਹਨਾਂ ਵਿੱਚੋਂ ਕਈਆਂ ਨੇ ਜ਼ਿੰਦਗੀ ਭਰ ਦੀ ਜਮਾ ਪੁੰਜੀ ਉਸਦੇ ਹੱਥ ਫੜਾ ਦਿੱਤੀ ਅਤੇ ਕਈਆਂ ਨੇ ਵਿਆਜ ਤੇ ਪੈਸੇ ਚੁੱਕ ਕੇ ਇਸ ਨੂੰ ਦਿੱਤੇ ਕਿ ਬਾਹਰ ਜਾ ਕੇ ਆਪਣੀ ਜ਼ਿੰਦਗੀ ਸਂਵਾਰ ਲੈਣਗੇ ਅਤੇ ਕਰਜਾ ਉਤਾਰ ਦੇਣਗੇ ਇਹੋ ਨਹੀਂ ਇੱਕ ਨੇ ਆਪਣਾ ਘਰ ਵੀ ਗਿਰਵੀ ਰੱਖ ਛੱਡਿਆ ਅਤੇ ਹੁਣ ਉਸ ਦਾ ਵਿਆਜ ਵੀ ਭਰ ਰਹੇ ਹਨ ।

 ਇਹਨਾਂ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਠੱਗੀ ਮਾਰ ਕੇ ਫਰਾਰ ਹੋਣ ਵਾਲੇ ਏਜਟ ਖਿਲਾਫ ਕਾਰਵਾਈ ਕੀਤੀ ਜਾਵੇ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media