ਹੁਣ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸਦਾ ਕਤਲ
- Admin Default
- 16 Aug, 2024 00:04
ਹੁਣ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸਦਾ ਕਤਲ
ਬਿਲਾਸਪੁਰ (ਉੱਤਰਾਖੰਡ)
ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਮਗਰੋਂ ਉਸਦਾ ਕਤਲ ਕੀਤੇ ਜਾਣ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਹੁਣ ਉੱਤਰਾਖੰਡ ਵਿਚ ਨਰਸ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਨਰਸ ਉੱਤਰਾਖੰਡ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਯੂ ਪੀ ਦੇ ਬਿਲਾਸਪੁਰ ਵਿਚ ਆਪਣੀ 11 ਸਾਲਾਂ ਦੀ ਧੀ ਨਾਲ ਰਹਿੰਦੀ ਸੀ। ਪੁਲਿਸ ਵੱਲੋਂ ਕਾਬੂ ਕੀਤੀ ਸੀ ਸੀ ਟੀ ਵੀ ਫੁਟੇਜ ਮੁਤਾਬਕ 30 ਜੁਲਾਈ ਨੂੰ ਇਸਨੇ ਰੁਦਰਪ੍ਰਯਾਗ ਦੇ ਇੰਦਰਾ ਚੌਂਕ ਤੋਂ ਘਰ ਜਾਣ ਲਈ ਈ ਰਿਕਸ਼ਾ ਲਿਆ ਪਰ ਘਰ ਨਹੀਂ ਪਹੁੰਚੀ। ਅਗਲੇ ਦਿਨ ਉਸਦੀ ਭੈਣ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 8 ਦਿਨਾਂ ਬਾਅਦ 8 ਅਗਸਤ ਨੂੰ ਡਿਬਡਿਬਾ ਪਿੰਡ ਵਿਚ ਇਸਦੇ ਘਰ ਤੋਂ 1.5 ਕਿਲੋਮੀਟਰ ਦੂਰ ਇਕ ਖਾਲੀ ਪਲਾਟ ਵਿਚ ਇਸਦੀ ਲਾਸ਼ ਮਿਲੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸਦੇ ਮੋਬਾਈਲ ਫੋਨ ਤੋਂ ਕਾਤਲ ਦੀ ਪੈੜ ਨੱਪ ਲਈ ਤੇ ਧਰਮਿੰਦਰ ਨਾਂ ਦੇ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਬਰੇਲੀ ਦੇ ਰਹਿਣ ਵਾਲੇ ਧਰਮਿੰਦਰ ਨੇ ਨਰਸ ਦਾ ਪਿੱਛਾ ਕਰਦਿਆਂ ਘਰ ਦੇ ਨੇੜਿਓਂ ਹੀ ਇਸਨੂੰ ਅਗਵਾ ਕਰ ਕੇ ਇਸ ਨਾਲ ਜ਼ਬਰ ਜਨਾਹ ਕਰ ਕੇ ਇਸਦਾ ਕਤਲ ਕਰ ਦਿੱਤਾ।
Source babushahi







