ਟਰੈਕਟਰ 'ਤੇ ਸਟੰਟ ਕਰਦੇ ਹੋਏ ਪਲਟ ਗਿਆ ਟਰੈਕਟਰ
- Admin Default
- 17 Aug, 2024 00:38
ਟਰੈਕਟਰ 'ਤੇ ਸਟੰਟ ਕਰਦੇ ਹੋਏ ਪਲਟ ਗਿਆ ਟਰੈਕਟਰ
ਟਰੈਕਟਰ ਦੀ ਚਪੇਟ ਵਿੱਚ ਆਇਆ ਇਕ ਨੌਜਵਾਨ ਜ਼ਖਮੀ
ਗੁਰਦਾਸਪੁਰ
ਟਰੈਕਟਰਾਂ 'ਤੇ ਸਟੰਟ ਕਰਦੇ ਹੋਏ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਪਰ ਫਿਰ ਵੀ ਲੋਕ ਸਟੰਟ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਇਕ ਮਾਮਲਾ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ 'ਤੇ ਸਾਹਮਣੇ ਆਇਆ ਜਦੋਂ ਕੁਝ ਨੌਜਵਾਨ ਟਰੈਕਟਰ ਤੇ ਸਟੰਟ ਕਰ ਰਹੇ ਸਨ ਕਿ ਉਨ੍ਹਾਂ ਦਾ ਟਰੈਕਟਰ ਪਲਟ ਗਿਆ ਅਤੇ ਇਸ ਟਰੈਕਟਰ ਦੀ ਚਪੇਟ ਵਿੱਚ ਆਉਣ ਨਾਲ ਪ੍ਰਭਜੋਤ ਸਿੰਘ ਨਾਮਕ ਨੌਜਵਾਨ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਆ ਇਹ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਗੱਡੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਖਮੀ ਨੌਜਵਾਨ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ 'ਤੇ ਇਕ ਟਰੈਕਟਰ ਪਲਟ ਗਿਆ ਹੈ, ਜਿਸ 'ਤੇ ਪੰਜ ਨੌਜਵਾਨ ਸਵਾਰ ਸਨ।ਜਦੋਂ ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਤਾਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਟਰੈਕਟਰ 'ਤੇ ਬੈਠਾ ਇਕ ਨੌਜਵਾਨ ਪ੍ਰਭਜੋਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਐਂਬੂਲੈਂਸ ਬੁਲਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਅਤੇ ਇਨ੍ਹਾਂ 'ਚੋਂ ਇਕ ਨੌਜਵਾਨ ਜੋ ਹਰਪ੍ਰੀਤ ਸਿੰਘ ਪਿੰਡ ਸਾਹਰੀ ਦਾ ਰਹਿਣ ਵਾਲਾ ਹੈ, ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏ.ਐੱਸ.ਆਈ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਕੋਲੋਂ ਟਰੈਕਟਰ 'ਚੋਂ ਇਕ ਤਲਵਾਰ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਸੰਬੰਧਿਤ ਪੁਲਿਸ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ ਅਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
Source babushahi







