:

ਗੁਰੂ ਘਰਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਾਈਕਲ ਵਾਲੇ ਚੋਰ ਨੇ ਪਾਈ ਦਹਿਸ਼ਤ


ਗੁਰੂ ਘਰਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਾਈਕਲ ਵਾਲੇ ਚੋਰ ਨੇ ਪਾਈ ਦਹਿਸ਼ਤ 


ਸੀਸੀਟੀਵੀ ਵਿੱਚ ਵੀ ਦਿਖਿਆ ਚੋਰ 



ਗੁਰਦਾਸਪੁਰ

- ਜਿਲਾ ਗੁਰਦਾਸਪੁਰ ਦੇ ਪੁਲਿਸ ਜਿਲਾ ‌ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਕਸਬੇ ਵਿੱਚ ਇੰਨੀ ਦਿਨੀ ਇੱਕ ਸਾਇਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੋਲ ਬਣਾਇਆ ਹੋਇਆ ਹੈ। ਇਹ ਚੋਰ ਕਸਬੇ ਦੇ ਗੁਰਦਵਾਰਿਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾ ਰਿਹਾ ਹੈ। ਇੱਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਚੋਰ ਵੱਲੋਂ ਤਿੰਨ ਚਾਰ ਮਹੀਨੇ ਪਹਿਲਾਂ ਫਤਿਹਗੜ ਚੂੜੀਆਂ ਦੇ ਸਾਣਨ ਵਾਲੇ ਮੁਹੱਲੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਸੀ ਜਿਸ ਵਿਚੋਂ ਹਜਾਰਾਂ ਰੁਪਏ ਚੋਰੀ ਕਰਕੇ ਲੈ ਗਏ ਸਨ ਪਰ ਅਜੇ ਤੱਕ ਚੋਰੀ ਦਾ ਸੁਰਾਗ ਨਹੀਂ ਲੱਗ ਸਕਿਆ। ਦੂਸਰੀ ਵਾਰਦਾਤ ਕੁੱਝ ਦਿਨ ਪਹਿਲਾਂ ਫਤਿਹਗੜ ਚੂੜੀਆਂ ਦੇ ਗੈਸ ਏਜੰਸੀ ਰੋਡ ਉਪਰ ਸਥਿਤ ਗੁਰਦੁਆਰਾ ਸਾਧ ਸੰਗਤ ਵਿਖੇ ਵਾਪਰੀ ਹੈ ਜਿੱਥੋਂ ਚੋਰ ਗੋਲਕ ਤੋੜ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਸਨ।


ਫਿਰ ਕੁੱਝ ਦਿਨ ਬਾਅਦ ਥਾਣਾ ਫਤਿਹਗੜ ਚੂੜੀਆਂ ਤੋਂ ਕੁੱਝ ਮੀਟਰ ਦੂਰ ਗੁਰਦੁਆਰਾ ਬਾਊਲੀ ਸਾਹਿਬ’ਚ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ੀਸ਼ ਕੀਤੀ ਗਈ ਪਰ ਚੋਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਫਲ ਨਹੀਂ ਹੋ ਸਕੇ।ਹੁਣ ਫੇਰ ਬੀਤੀ ਰਾਤ ਚੋਰ ਵੱਲੋਂ ਫਤਿਹਗੜ ਚੂੜੀਆਂ ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਚੋਰ ਦੌ ਸਿਲੰਡਰ­ ,ਬੈਟਰਾ­, ਇੰਨਵਟਰ ਅਤੇ ਗੋਲਕ ਤੋੜ ਕੇ ਵਿਚੋਂ ਨਕਦੀ ਲੈ ਕੇ ਫਰਾਰ ਹੋ ਗਏ ਹਨ ਅਤੇ ਜਾਂਦੇ ਹੋਏ ਸੀ ਸੀ ਟੀ ਵੀ ਦਾ ਡੀ ਵੀ ਆਰ ਵੀ ਚੋਰੀ ਕਰਕੇ ਨਾਲ ਹੀ ਲੈ ਗਏ ਹਨ ਪਰ ਅਜੇ ਤੱਕ ਗੁਰਦੁਵਾਰਿਆਂ’ਚ ਹੋਈਆਂ ਚੋਰੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਅਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਹੈ।


ਗੁਰਦੁਆਰਾ ਸਾਹਿਬ’ਚ ਹੋਈ ਚੋਰੀ ਦੀ ਘਟਨਾ ਸੀ ਸੀ ਟੀ ਵੀ’ਚ ਰਿਕਰਾਡ ਵੀ ਹੋਈ ਹੈ ਜਿਸ ਵਿਚ ਚੋਰ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਸਾਫ ਦਿਖਾਈ ਦੇ ਰਿਹਾ ਹੈ। ਜਿਕਰਯੋਗ ਹੈ ਇੰਨਾਂ’ਚੋ ਕਈਆਂ ਗੁਰਦਵਾਰਿਆਂ ਦੀਆਂ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਰ ਮੂੰਹ ਬਣ ਕੇ ਇੱਕ ਸਾਈਕਲ ਉਪਰ ਆਉਂਦਾ ਹੈ ਅਤੇ ਬੜੇ ਅਰਾਮ ਨਾਲ ਗੁਰਦੁਆਰਾ ਸਾਹਿਬ’ਚੋ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਜਿਸਦਾ ਬਾਅਦ ਵਿਚ ਕੋਈ ਥੋਹ ਪਤਾ ਨਹੀਂ ਲਗਦਾ। ਲਗਾਤਾਰ ਗੁਰਦੁਵਾਰਿਆਂ ਦੀਆਂ ਹੋ ਰਹੀਆਂ ਚੋਰੀਆਂ ਕਾਰਨ ਲੋਕ ਪ੍ਰੇਸ਼ਾਨ ਅਤੇ ਦੁੱਖੀ ਹਨ।


ਗੁਰਦੁਆਰਾ ਸਾਧ ਸੰਗਤ ਮਜੀਠਾ ਰੋਡ ਦੇ ਗ੍ਰੰਥੀ ਸਿੰਘ ਭਾਈ ਰਾਜਨਦੀਪ ਅਤੇ ਲੋਕਾਂ ਨੇ ਦੱਸਿਆ ਉਨਾਂ ਦੋ ਗੁਰਦੁਆਰਾ ਸਾਹਿਬ’ਚ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਅਤੇ ਹੁਣ ਫਿਰ ਚੋਰਾਂ ਨੇ ਉਨਾਂ ਦੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਹੈ ਗਿਆ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਗੁਹਾਰ ਲਗਾਈ ਹੈ ਕਿ ਚੋਰਾਂ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇ।



Source babushahi