:

ਮਾਲੇਰਕੋਟਲਾ ਪੁਲਿਸ ਦੀ ਵੱਡੀ ਪ੍ਰਾਪਤੀ ਤਿੰਨ ਮਹੀਨੇ ਪਹਿਲਾਂ ਮਿਲੀ ਅਣਪਛਾਤੀ ਲਾਸ਼ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਇਆ


ਮਾਲੇਰਕੋਟਲਾ ਪੁਲਿਸ ਦੀ ਵੱਡੀ ਪ੍ਰਾਪਤੀ ਤਿੰਨ ਮਹੀਨੇ ਪਹਿਲਾਂ ਮਿਲੀ ਅਣਪਛਾਤੀ ਲਾਸ਼ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਇਆ

ਇੱਕ ਔਰਤ ਸਮੇਤ ਚਾਰ ਮੁਲਜ਼ਮ ਕੀਤੇ ਗ੍ਰਿਫਤਾਰ 

ਕਿਹਾ ਮੁਲਜ਼ਮਾਂ ਤੋਂ  ਡੂੰਘਾਈ ਨਾਲ ਪੁੱਛਗਿੱਛ ਦੌਰਾਨ  ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ 

ਮਾਲੇਰਕੋਟਲਾ

ਕਰੀਬ ਤਿੰਨ ਮਹੀਨੇ ਪਹਿਲਾਂ 22 ਮਈ ਨੂੰ ਸ਼ਹਿਰ ਦੀਆਂ ਜੜਾਂ 'ਚ ਸਥਿਤ ਪਿੰਡ ਨੌਸ਼ਹਿਰਾ ਦੇ ਨੇੜਿਓਂ ਲੰਘਦੇ ਡਰੇਨ ਗੰਦੇ ਨਾਲੇ ਦੀ ਪਟੜੀ ਤੋਂ ਇਕ ਅਣਪਛਾਤੀ ਲੜਕੀ ਦੀ ਮਿਲੀ ਲਾਸ਼ ਜਿਸਦੇ ਗੁਪਤ ਅੰਗ ਨਜ਼ਦੀਕ (ਟੀਕਾ) ਸਰਿੰਜ਼ ਲੱਗੀ ਹੋਈ ਸੀ ਦੇ ਭੇਤਭਰੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਉਕਤ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਦੋਸ਼ 'ਚ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਥਾਣਾ ਅਮਰਗੜ੍ਹ ਦੀ ਪੁਲਸ ਨੇ ਉਸ ਸਮੇਂ 22 ਮਈ 2024 ਨੂੰ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ । ਐੱਸ. ਪੀ. ਇਨਵੈਸਟੀਗੇਸ਼ਨ ਵੈਭਵ ਸਹਿਗਲ ਨੇ ਅੱਜ ਬਾਅਦ ਦੁਪਹਿਰ ਬੁਲਾਈ ਗਈ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਕਤ ਭੇਤਭਰੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਲਈ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਵਿਸ਼ੇਸ਼ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਅਮਰਗੜ੍ਹ ਦੇ ਡੀ.ਐੱਸ.ਪੀ. ਦਵਿੰਦਰ ਸਿੰਘ ਦੀ ਸੁਪਰਵੀਜ਼ਨ ਹੇਠ ਪੁਲਸ ਪਾਰਟੀ ਦੀ ਟੀਮ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਇਸ ਭੇਤਭਰੇ ਕਤਲ ਮਾਮਲੇ 'ਚ ਸਭ ਤੋਂ ਪਹਿਲਾਂ ਪਿੰਡ ਨੌਸ਼ਹਿਰਾ ਦੇ ਹੀ ਵਸਨੀਕ ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਥਾਣਾ ਅਮਰਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ।

 

ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਜਸਪ੍ਰੀਤ ਕੌਰ ਟੈਟੂਆਂ ਵਾਲੀ ਨਾਂ ਦੀ ਉਕਤ ਮ੍ਰਿਤਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਜਿਸਨੂੰ ਉਸਨੇ ਕਾਫੀ ਸਮੇਂ ਤੋਂ ਆਪਣੇ ਪਾਸ ਹੀ ਰੱਖਿਆ ਹੋਇਆ ਸੀ। ਪਿਛਲੇ ਸਮੇਂ ਦੌਰਾਨ ਉਕਤ ਔਰਤ ਜੱਸੀ ਟੈਟੂਆਂ ਵਾਲੀ ਨੇ ਵਿਆਹ ਕਰਵਾਉਣ ਲਈ ਮੇਰੇ 'ਤੇ ਦਬਾਅਬਣਾਉਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਮਾਤਾ ਰਣਜੀਤ ਕੌਰ ਉਕਤ ਜੱਸੀ ਨਾਲਮੇਰਾ ਵਿਆਹ ਕਰਨ ਲਈ ਤਿਆਰ ਨਹੀਂ ਸੀ। ਉਕਤ ਔਰਤ ਜੱਸੀ ਟੈਟੂਆਂ ਵਾਲੀ ਜਦੋਂ ਵਿਆਹ ਕਰਾਉਣ ਲਈ ਜ਼ਿਆਦਾ ਦਬਾਅ ਪਾਉਣ ਲੱਗੀ ਤਾਂ ਮੈਂ ਆਪਣੀ ਮਾਤਾ ਰਣਜੀਤ ਕੌਰ ਅਤੇ ਆਪਣੇ ਪਿੰਡ ਨੌਸ਼ਹਿਰਾ ਦੇ ਹੀ ਵਸਨੀਕ ਦੋ ਹੋਰ ਸਾਥੀਆਂ ਨਾਲ ਮਿਲ ਕੇ ਜਸਪ੍ਰੀਤ ਕੌਰ ਉਰਫ ਜੱਸੀ ਟੈਟੂਆਂ ਵਾਲੀ ਦਾ ਤੇਜ਼ਧਾਰ ਹਥਿਆਰ ਦਾਹ ਮਾਰ ਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਨੂੰ ਨੌਸ਼ਹਿਰੇ ਵਾਲੀ ਡਰੇਨ (ਗੰਦੇ ਨਾਲੇ) ਦੀ ਪਟੜੀ ਕੋਲ ਸੁੱਟ ਦਿੱਤਾ ਸੀ।

 

ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਮਨਦੀਪ ਸਿੰਘ ਵੱਲੋਂ ਮਾਮਲੇ ਦੇ ਕੀਤੇ ਗਏ ਖੁਲਾਸੇ ਉਪਰੰਤ ਉਸਦੀ ਮਾਤਾ ਰਣਜੀਤ ਕੌਰ ਪਤਨੀ ਗੁਰਮੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ।ਰਣਜੀਤ ਕੌਰ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਦੂਜੇ ਦੋਵੇਂ ਮੁਲਜ਼ਮਾਂ ਇਰਫਾਨ ਤੇ ਇਮਰਾਨ ਖਾਨ ਪੁੱਤਰਾਨ ਅਸਗਰ ਖਾਂ ਵਾਸੀਆਨ ਨੌਸ਼ਹਿਰਾ ਨੂੰ ਮੁਕੱਦਮੇ 'ਚ ਨਾਮਜ਼ਦ ਕਰ ਕੇ ਉਨ੍ਹਾਂ ਦੋਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Source babushahi 

ਤਾਜ਼ਾ ਖ਼ਬਰਾਂ
Gallery
Tags
Social Media