ਨੈਸ਼ਨਲ ਹਾਈਵੇ ਨਾਕੇ ਪਨਿਆੜ ਨੇੜਿਓ ਇੱਕ ਟਰੱਕ ਵਿੱਚੋਂ 10 ਕਿਲੋ ਭੁੱਕੀ ਸਮੇਤ ਦੋ ਕਾਬੂਗੁ
- Admin Default
- 25 Aug, 2024 04:39
ਨੈਸ਼ਨਲ ਹਾਈਵੇ ਨਾਕੇ ਪਨਿਆੜ ਨੇੜਿਓ ਇੱਕ ਟਰੱਕ ਵਿੱਚੋਂ 10 ਕਿਲੋ ਭੁੱਕੀ ਸਮੇਤ ਦੋ ਕਾਬੂਗੁ
ਰਦਾਸਪੁਰ
ਜਿਲਾ ਗੁਰਦਾਸਪੁਰ ਦੀ ਦੀਨਾਨਗਰ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਨਾਕਾ ਪਨਿਆੜ ਨੇੜਿਓ ਇਕ ਟਰੱਕ ਵਿੱਚੋਂ 10 ਕਿਲੋ ਭੁੱਕੀ(ਚੂਰਾ ਪੋਸਟ) ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਸਫਲਤਾ ਪ੍ਰਾਪਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਮੋਹਨ ਲਾਲ ਪੁਲਿਸ ਪਾਰਟੀ ਸਮੇਤ ਨੈਸ਼ਨਲ ਹਾਈਵੇ ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਪਠਾਨਕੋਟ ਸਾਇਡ ਵਲੋਂ ਇੱਕ ਟਰੱਕ ਆਇਆ ਜਿਸ ਨੂੰ ਕੇਵਲ ਮਸੀਹ ਪੁੱਤਰ ਭੁੱਲਾ ਮਸੀਹ ਵਾਸੀ ਅਬਦੁਲਪੁਰ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਚਲਾ ਰਿਹਾ ਸੀ ਅਤੇ ਦੂਜਾ ਵਿਅਕਤੀ ਸੈਮੂਅਲ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਚੱਕ ਔਲਖ ਥਾਣਾ ਅਜਨਾਲਾ ਅਮ੍ਰਿਤਸਰ ਦਿਹਾਤੀ ਦੂਸਰੀ ਸਾਈਡ ਬੈਠਾ ਸੀ ਜਿਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਟਰੱਕ ਦੀ ਤਲਾਸ਼ੀ ਕੀਤੀ ਗਈ ਤਾਂ ਟਰੱਕ ਦੇ ਅੰਦਰ ਡਰਾਇਵਰ ਸੀਟ ਦੇ ਪਿੱਛਲੇ ਪਾਸੇ ਤੋਂ ਇੱਕ ਬੋਰੀ ਬਰਾਮਦ ਹੋਈ ਜਿਸਨੂੰ ਚੈਕ ਕਰਨ ਤੇ ਉਸ ਵਿਚੋਂ 10 ਕਿਲੋ ਭੁੱਕੀ ਚੂਰਾ ਪੌਸਤ (ਡੋਡੇ) ਬਰਾਮਦ ਹੋਏ ਹਨ। ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਕੇਵਲ ਮਸੀਹ ਪੁੱਤਰ ਭੁੱਲਾ ਮਸੀਹ ਵਾਸੀ ਅਬਦੁਲਪੁਰ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਤੇ ਸੈਮੂਅਲ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਚੱਕ ਔਲਖ ਥਾਣਾ ਅਜਨਾਲਾ ਅਮ੍ਰਿਤਸਰ ਦਿਹਾਤੀ ਵਿਰੁੱਧ ਨਸ਼ੀਲੇ ਪਦਾਰਥ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Source babushahi







