ਨਹੀਂ ਰਿਹਾ ਪਰਲਜ਼ ਗਰੁੱਪ ਦਾ ਮੁਖੀ ਨਿਰਮਲ ਸਿੰਘ ਭੰਗੂ, ਸਾਲ 2016 ਤੋਂ ਤਿਹਾੜ ਜੇਲ ਵਿੱਚ ਸੀ ਬੰਦ
- Admin Default
- 26 Aug, 2024 21:29
ਨਹੀਂ ਰਿਹਾ ਪਰਲਜ਼ ਗਰੁੱਪ ਦਾ ਮੁਖੀ ਨਿਰਮਲ ਸਿੰਘ ਭੰਗੂ, ਸਾਲ 2016 ਤੋਂ ਤਿਹਾੜ ਜੇਲ ਵਿੱਚ ਸੀ ਬੰਦ
ਨਵੀਂ ਦਿੱਲੀ
ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਸਿੰਘ ਭੰਗੂ ਨਹੀਂ ਰਿਹਾ। ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਰਕਾਰੀ ਅਧਿਕਾਰੀਆਂ ਵੱਲੋਂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕਰੀਬ 45 ਹਜਾਰ ਕਰੋੜ ਦੇ ਘਪਲੇ ਦੇ ਵਿੱਚ ਉਸ ਨੂੰ ਸਾਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਉਹ ਤਿਹਾੜ ਜੇਲ ਵਿੱਚ ਬੰਦ ਸੀ। ਕਿਸੇ ਟਾਈਮ ਉਹ ਦੁੱਧ ਵੇਚਣ ਦਾ ਕਾਰੋਬਾਰ ਕਰਦਾ ਸੀ। 1989 ਵਿੱਚੋਂ ਉਸਨੇ ਆਪਣੀ ਕੰਪਨੀ ਬਣਾਈ ਅਤੇ ਲੋਕਾਂ ਦੀ ਪੈਸੇ ਲਵਾਉਣੇ ਸ਼ੁਰੂ ਕਰ ਦਿੱਤੇ। ਪੰਜ ਕਰੋੜ ਤੋਂ ਜਿਆਦਾ ਲੋਕਾਂ ਨੇ ਉਸ ਦੀ ਕੰਪਨੀ ਵਿੱਚ ਪੈਸੇ ਲਗਾਏ ਸਨ। 80 ਰੁ ਮਹੀਨਾ ਤੋਂ ਲੈ ਕੇ ਲੱਖਾਂ ਰੁਪਏ ਮਹੀਨੇ ਤੱਕ ਦੀਆਂ ਸਕੀਮਾਂ ਦੇ ਕੇ ਉਹ ਵੱਧ ਵਿਆਜ ਦਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਲੈਂਦੇ ਸਨ। ਲੇਕਿਨ ਲੋਕਾਂ ਦਾ ਪੈਸਾ ਵਿਦੇਸ਼ ਵਿੱਚ ਇਨਵੈਸਟ ਕੀਤਾ ਗਿਆ ਅਤੇ ਇਸ ਤੋਂ ਬਾਅਦ ਜਿਆਦਾਤਰ ਲੋਕਾਂ ਦੇ ਹੱਥ ਪੱਲੇ ਕੁਝ ਨਹੀਂ ਲੱਗਾ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਸਦੀਆਂ ਕਰੋੜਾਂ ਰੁਪਏ ਦੀਆਂ ਪ੍ਰੋਪਰਟੀਆਂ ਪਈਆਂ ਹਨ। ਜਿਸ ਨੂੰ ਸਰਕਾਰ ਲਗਾਤਾਰ ਸੀਜ ਕਰ ਰਹੀ ਹੈ। ਜਿਸ ਤੋਂ ਹਾਲੇ ਵੀ ਲੋਕਾਂ ਨੂੰ ਆਪਣੇ ਮਿਹਨਤ ਦੀ ਕਮਾਈ ਵਾਪਸ ਆਉਣ ਦੀ ਉਮੀਦ ਹੈ।







