ਮਾਲ ਗੋਦਾਮ 'ਚੋਂ ਚਾਵਲ ਦੇ ਭਰੇ ਗੱਟੇ ਚੋਰੀ ਕਰਨ ਵਾਲੇ 5 ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ
- Admin Default
- 26 Aug, 2024 00:24
ਮਾਲ ਗੋਦਾਮ 'ਚੋਂ ਚਾਵਲ ਦੇ ਭਰੇ ਗੱਟੇ ਚੋਰੀ ਕਰਨ ਵਾਲੇ 5 ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ
- ਫੜੇ ਗਏ ਦੋਸ਼ੀਆਂ ਖਿਲਾਫ਼ ਮਾਮਲਾ ਦਰਜ
ਜੈਤੋ
ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ ਤਹਿਤ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸਥਾਨਕ ਜੈਤੋ ਪੁਲਿਸ ਨੇ ਮਾਲ ਗੋਦਾਮ ਵਿਚੋਂ ਚਾਵਲ ਦੇ ਭਰੇ ਗੱਟੇ ਚੋਰੀ ਕਰਨ ਵਾਲੇ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ। ਸਥਾਨਕ ਡੀ.ਐਸ.ਪੀ. ਦਫ਼ਤਰ ਜੈਤੋ ਵਿਖੇ ਜਸਮੀਤ ਸਿੰਘ ਐਸ.ਪੀ. (ਇਨਵੈਸਟੀਗੇਸ਼ਨ), ਫਰੀਦਕੋਟ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਖੁਲਾਸਾ ਕੀਤਾ ਕਿ ਪੁਲਿਸ ਵਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਤਹਿਤ ਸੁਖਦੀਪ ਸਿੰਘ ਡੀ.ਐਸ.ਪੀ ਸਬ-ਡਵੀਜ਼ਨ (ਜੈਤੋ) ਦੀਆਂ ਹਦਾਇਤਾ ’ਤੇ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਥਾਣਾ ਅਫਸਰ ਜੈਤੇ ਦੀ ਨਿਗਰਾਨੀ ਹੇਠ ਪੰਜਾਬ ਰਾਜ ਗੋਦਾਮ ਨਿਗਮ ਦੇ ਬੀ.ਕੇ.ਐਮ. ਐਗਰੋ ਕੇ ਉਨਰਜ ਗੋਦਾਮ ਵਿਚੋਂ 70 ਗੱਟੇ ਚਾਵਲ ਚੋਰੀ ਕਰਨ ਵਾਲੇ 5 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਕਾਬੂ ਕੀਤੇ ਗਏ ਦੋਸ਼ੀਆਂ ਵਿੱਕੀ ਸਿੰਘ ਗੋਨਿਆਣਾ, ਬਲਕਰਨ ਸਿੰਘ ਗੋਨਿਆਣਾ, ਅਮਨਦੀਪ ਸਿੰਘ ਉਰਫ਼ ਰਾਜੂ ਸ੍ਰੀ ਮੁਕਤਸਰ ਸਾਹਿਬ, ਕ੍ਰਿਸ਼ਨ ਕੁਮਾਰ ਸ਼੍ਰੀ ਮੁਕਤਸਰ ਸਾਹਿਬ, ਪਰਮਿੰਦਰ ਸਿੰਘ ਉਰਫ਼ ਗੋਲਡੀ ਸ੍ਰੀ ਮੁਕਤਸਰ ਸਾਹਿਬ ਵਜੋਂ ਸ਼ਨਾਖਤ ਹੋਈ ਹੈ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਫੜੇ ਉਕਤ ਦੋਸ਼ੀਆਂ ਖਿਲਾਫ ਵੱਖ ਪੁਲਿਸ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ।
Source babushahi







