:

ਡੱਬਵਾਲੀ ਤੋਂ ਫਰੀਦਕੋਟ ਜਾ ਰਹੀ PRTC ਦੀ ਬੱਸ ਪਲਟੀ- ਔਰਤ ਦੀ ਮੌਤ


ਡੱਬਵਾਲੀ ਤੋਂ ਫਰੀਦਕੋਟ ਜਾ ਰਹੀ PRTC ਦੀ ਬੱਸ ਪਲਟੀ- ਔਰਤ ਦੀ ਮੌਤ 

ਸੰਗਤ ਮੰਡੀ

ਬਠਿੰਡਾ–ਡੱਬਵਾਲੀ ਰਾਸਟਰੀ ਮਾਰਗ ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨਜ਼ਦੀਕ ਸੰਤੁਲਨ ਵਿਗੜਨ ਕਾਰਨ ਸਰਕਾਰੀ ਬੱਸ ਸੜਕ ਵਿਚਕਾਰ ਪਲਟ ਗਈ ਜਿਸ ’ਚ ਬੱਸ ਦੇ ਹੇਠਾਂ ਆਉਣ ਕਾਰਨ ਇਕ ਔਰਤ ਦੀ ਮੌਤ ਗਈ ਗਈ ਜਦਕਿ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਬੱਸ ਡੱਬਵਾਲੀ ਤੋਂ ਫਰੀਦਕੋਟ ਜਾ ਰਹੀ ਸੀ, ਜਿਵੇ ਹੀ ਬੱਸ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਸੜਕ ਵਿਚਕਾਰ ਪਲਟ ਗਈ। ਬੱਸ ਪਲਟਨ ਕਾਰਨ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਲੁਹਾਰਾ ਦੀ ਬੱਸ ਹੇਠਾ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ।

ਘਟਨਾ ਦਾ ਪਤਾ ਲੱਗਦਿਆਂ ਹੀ ਪਥਰਾਲਾਂ ਚੌਂਕੀ ਦੇ ਇਚਾਰਜ਼ ਚੇਤ ਸਿੰਘ ਸਮੇਤ ਸੰਗਤ ਸਹਾਰਾ ਸੇਵਾ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਪਹੁੰਚੇ।ਬੱਸ ’ਚ ਲਗਭਗ 30 ਦੇ ਕਰੀਬ ਸਵਾਰੀਆਂ ਸਨ, ਜਦ ਬੱਸ ਪਲਟੀ ਤਾਂ ਸਵਾਰੀਆਂ ਨੇ ਚੀਕ ਚਿਕਾੜਾ ਪਾ ਦਿੱਤਾ। ਬੱਸ ਦੇ ਸੜਕ ਵਿਚਕਾਰ ਪਲਟਨ ਕਾਰਨ ਸੜਕ ਦੇ ਦੋਹਾਂ ਪਾਸੇ ਵਾਹਨਾਂ ਦਾ ਜਾਮ ਲੱਗ ਗਿਆ।ਪਥਰਾਲਾ ਚੌਂਕੀ ਦੇ ਇੰਚਾਰਜ਼ ਚੇਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਰਕਾਰੀ ਬੱਸ ਡੱਬਵਾਲੀ ਤੋਂ ਫਰੀਦਕੋਟ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਜਦ ਬੱਸ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਸੜਕ ਵਿਚਕਾਰ ਸੀਮਿੰਟ ਦੀ ਢੇਰੀ ਤੇ ਚੜ੍ਹ ਗਈ ਅਤੇ ਸੜਕ ਵਿਚਕਾਰ ਪਲਟ ਗਈ।ਬੱਸ ਦੇ ਪਲਟਨ ਕਾਰਨ ਉਸ ਦੇ ਥੱਲੇ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸੰਗਤ ਸਹਾਰਾ ਸੇਵਾ ਵਰਕਰਾਂ ਦੀ ਮਦਦ ਨਾਲ ਪੋਸਟ ਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਕੇ ਸੜਕ ਵਿਚਕਾਰ ਪਈ ਬੱਸ ਨੂੰ ਪਾਸੇ ਕਰਕੇ ਆਵਾਜਾਈ ਨੂੰ ਬਹਾਲ ਕੀਤਾ।ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ


Source babushahi 

ਤਾਜ਼ਾ ਖ਼ਬਰਾਂ
Gallery
Tags
Social Media