:

ਕਾਰ-ਮੋਟਰ ਸਾਈਕਲ ਦੀ ਟੱਕਰ 2 ਦੀ ਮੌਤ, 3 ਗੰਭੀਰ ਜ਼ਖਮੀ


ਕਾਰ-ਮੋਟਰ ਸਾਈਕਲ ਦੀ ਟੱਕਰ 2 ਦੀ ਮੌਤ, 3 ਗੰਭੀਰ ਜ਼ਖਮੀ 

ਨਵਾਂਸ਼ਹਿਰ 

ਬੰਗਾ ਮੁੱਖ ਮਾਰਗ ਤੇ ਪੈਂਦੈ ਪਿੰਡ ਮਜਾਰੀ ਲਾਗੇ ਇਕ ਕਾਰ ਅਤੇ ਮੋਟਰਸਾਇਕਲ ਵਿਚਕਾਰ ਜ਼ਬਰਦਸਤ ਟੱਕਰ ਹੋਣ ਨਾਲ ਦੋ ਵਿਅਕਤੀ ਦੀ ਮੌਤ ਜਦੋ ਕਿ ਤਿੰਨ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ  ਜਾਣਕਾਰੀ ਅਨੁਸਾਰ ਇਕ ਮੋਟਰ ਸਾਈਕਲ ਨੰਬਰ ਪੀ ਬੀ 37 ਜੇ 9220 ਜਿਸ ਤੇ ਪੰਜ ਨੋਜ਼ਵਾਨ ਜਿਨਾਂ ਵਿੱਚ ਸੁਖਬੀਰ ਸਰੋਏ ਪੁੱਤਰ ਗੁਰਸੇਵਕ ਸਰੋਏ , ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ .ਕਰਨਵੀਰ ਸਿੰਘ ਪੁੱਤਰ ਸੁਰਜੀਤ ਸਿੰਘ  ਸਾਹਿਲ ਪੁੱਤਰ ਮੰਗੂਰਾਮ ਅਤੇ ਰਾਹੁਲ ਪੁੱਤਰ ਤਰਸੇਮ ਲਾਲ ਸਾਰੇ ਨਿਵਾਸੀ ਬਾਹੜੋਵਾਲ ਜ਼ਿਲਾਂ ਸ਼ਹੀਦ ਭਗਤ ਸਿੰਘ ਨਗਰ ਸਵਾਰ ਹੋਕੇ ਨਜ਼ਦੀਕੀ ਪੈਂਦੇ ਪਿੰਡ ਮਜਾਰਾ ਨੋ ਆਬਾਦ ਵਿਖੇ ਬਣੇ ਧਾਰਮਿਕ ਸਥਾਨ ਤੋ ਨਿਕਲ ਰਹੀਆਂ ਪ੍ਰਭਾਤ ਫੇਰੀਆ ਤੋ ਆਪਣੇ ਪਿੰਡ ਬਾਹੜੋਵਾਲ ਵਾਪਸ ਆਪਣੇ ਘਰ ਪਰਤ ਰਹੇ ਸਨ।

ਉਕਤ ਮੋਟਰ ਸਾਈਕਲ ਸਵਾਰ ਜਿਵੇ ਹੀ ਬੰਗਾ ਫਗਵਾੜਾ ਨੈਸ਼ਨਲ ਹਾਈਵੇਂ ਤੇ ਸਥਿਤ ਪਿੰਡ ਮਜਾਰੀ ,ਚ ਬਣੇ ਰਸਤੇ ਨੂੰ ਪਾਰ ਕਰ ਆਪਣੇ ਪਿੰਡ ਬਾਹੜੋਵਾਲ ਨੂੰ ਜਾਣ ਲੱਗੇ ਤਾ ਦੂਜੇ ਪਾਸੇ ਜਲੰਧਰ ਸਾਇਡ ਤੋ ਆ ਰਹੀ ਇਕ ਕਰੇਟਾ ਕਾਰ ਨੰਬਰ ਪੀ ਬੀ 07 ਬੀ ਟੀ 5086 ਜਿਸ ਨੂੰ ਅਰਪਨ ਬਵੇਜਾ ਨਿਵਾਸੀ ਬੰਗਾ ਨਾਮੀ ਵਿਅਕਤੀ ਚਲਾ ਰਿਹਾ ਸੀ ਨਾਲ ਟਕਰਾ ਗਏ।ਜਿਸ ਦੇ ਨਤੀਜੇ ਵੱਜੋ ਮੋਟਰ ਸਵਾਰ ਪੰਜੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਜਮੀ ਹੋ ਗਏ ।ਜਿਨਾਂ ਨੂੰ ਮੋਕੇ ਤੇ ਮੌਜੂਦ ਲੋਕਾ ਵੱਲੋਂ ਤੁਰੰਤ ਨਜ਼ਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਲਿਜਾਇਆ ਗਿਆ।ਜਿੱਥੇ ਡਾਕਟਰਾ ਨੇ ਸਾਹਿਲ (20)ਪੁੱਤਰ ਮੰਗੂ ਰਾਮ, ਸੁਖਬੀਰ ਸਰੋਏ (16)  ਪੁੱਤਰ ਗੁਰਸੇਵਕ ਰਾਮ  ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਜਦੋ ਕਿ ਬਾਕੀ ਤਿੰਨੋਂ ਜ਼ੇਰੇ ਇਲਾਜ਼ ਸਨ।ਦੁਰਘਟਨਾ ਦੀ ਸੂਚਨਾ ਮਿਲਦੇ ਐਸ ਐਸ ਐਫ ਦੇ ਅਧਿਕਾਰੀ ਧਰਮ ਪਾਲ ਅਤੇ ਯੋਗੇਸ਼ ਕੁਮਾਰ ਅਤੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੋਕੇ ਤੇ ਪੁੱਜ ਗਏ ਅਤੇ ਹਾਦਸੇ ਵਿੱਚ ਨੁਕਸਾਨੇ ਵਾਹਨਾਂ ਅਤੇ ਮ੍ਰਿਤਕ ਨੌਜਵਾਨਾਂ ਦੇ ਮ੍ਰਿਤਕ  ਸਰੀਰ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media