:

ਫਿਰੌਤੀ ਨਾ ਦੇਣ ਤੇ ਅਣਪਛਾਤਿਆਂ ਵੱਲੋਂ ਘਰ ਤੇ ਫਾਈਰਿੰਗ


ਫਿਰੌਤੀ ਨਾ ਦੇਣ ਤੇ ਅਣਪਛਾਤਿਆਂ ਵੱਲੋਂ ਘਰ ਤੇ ਫਾਈਰਿੰਗ 

ਤਰਨਤਾਰਨ

- ਜ਼ਿਲ੍ਹਾ ਤਰਨ ਤਾਰਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਤੇ ਪੁਲਿਸ ਚੌਂਕੀ ਘਰਿਆਲ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ 30 ਲੱਖ ਦੀ ਫਰੌਤੀ ਨਾ ਦੇਣ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸੁਨਿਆਰੇ ਦੇ ਘਰ ਉੱਪਰ ਦੇਰ ਰਾਤ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਪੀੜ ਸੁਨਿਆਰੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਿਦੇਸ਼ੀ ਨੰਬਰ ਤੇ ਕੌਲਾ ਆਉਂਦੀਆਂ ਰਹੀਆਂ, ਜਦ ਉਹਨਾਂ ਨੇ ਇਹ ਕਾਲਾਂ ਨਹੀਂ ਚੁੱਕੀਆਂ ਤਾਂ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਘਰ ਤੇ ਛੇ ਤੋਂ ਸੱਤ ਰਾਊਂਡ ਫਾਇਰ ਕੀਤੇ ਅਤੇ ਫਾਇਰਿੰਗ ਤੋਂ ਕੁਝ ਹੀ ਚਿਰ ਬਾਅਦ ਉਸ ਵਿਅਕਤੀ ਦਾ ਉਹਨਾਂ ਨੂੰ ਫਿਰ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਰਿਕਾਰਡਿੰਗ ਪਾਈ ਅਤੇ ਸਾਫ ਕਿਹਾ ਕਿ ਫੋਨ ਨਾ ਚੁੱਕਣ ਦਾ ਨਤੀਜਾ ਵੇਖ ਲਿਆ ਹੈ ਮੇਰੇ ਨਾਲ ਗੱਲ ਕਰ ਅਤੇ ਬਾਅਦ ਵਿੱਚ ਜਦ ਉਸ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜੇ ਮੈਨੂੰ 30 ਲੱਖ ਰੁਪਆ ਨਾ ਦਿੱਤਾ ਤਾਂ ਤੇਰਾ ਸਾਰਾ ਪਰਿਵਾਰ ਮਾਰ ਦੇਵਾਂਗੇ। ਉਹਨਾਂ ਕਿਹਾ ਕਿ ਇਸ ਘਟਨਾ ਸੰਬੰਧੀ ਉਹਨਾਂ ਵੱਲੋਂ ਪੁਲਿਸ ਚੌਂਕੀ ਘਰਿਆਲਾ ਨੂੰ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਆਪਣੇ ਕਬਜ਼ੇ ਵਿੱਚ ਲੈ ਗਏ ਹਨ ਉਧਰ ਇਸ ਸੰਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਤਿੰਨ ਅਣਪਛਾਤੇ ਲੋਕਾਂ ਦੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Source babushahi 
 

ਤਾਜ਼ਾ ਖ਼ਬਰਾਂ
Gallery
Tags
Social Media