ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ
- Admin Default
- 04 Sep, 2024 00:31
ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ
ਪੰਜਾਬ
ਪੁਲੀਸ ਥਾਣਾ ਖਿਲਚੀਆਂ ਨੇ ਮੋਟਰ ਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ ਅੱਠ ਮੋਟਰ ਸਾਈਕਲ ਅਤੇ ਤਿੰਨ ਪਿਸਟਲ ਬਰਾਮਦ ਕੀਤੇ ਹਨ।
ਪੁਲੀਸ ਥਾਣਾ ਖਿਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਸਬ ਇੰਸਪੈਕਟਰ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਪੁਲੀਸ ਟੀਮ ਵਲੋ ਵਿਗਿਆਨਕ ਤੱਥਾਂ ਅਧਾਰ ਤੇ ਪੁਲੀਸ ਥਾਣੇ ਵਿਚ ਜੁਰਮ 304 ,3(5)ਬੀ ਐਨ ਐੱਸ ਦੀ ਤਫ਼ਤੀਸ਼ ਕਰਦੇ ਹੋਏ ਆਤਮਾ ਸਿੰਘ ਉਰਫ਼ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਜਹਾਂਗੀਰ ਕਲਾ ਥਾਣਾ ਗੋਇੰਦਵਾਲ, ਬੇਅੰਤ ਸਿੰਘ ਉਰਫ਼ ਜਸ਼ਨ ਸਿੰਘ ਪੁੱਤਰ ਪ੍ਰਗਟ ਸਿੰਘ ਉਰਫ਼ ਲੱਬੂ, ਵਾਸੀ ਜਹਾਂਗੀਰ ਕਾਲੋਨੀ ਅਤੇ ਅਰਸ਼ਦੀਪ ਸਿੰਘ ਉਰਫ਼ ਢੇਲਾ ਪੁੱਤਰ ਧਿਆਨ ਸਿੰਘ ਵਾਸੀ ਜਹਾਂਗੀਰ ਖ਼ੁਰਦ ਆਦਿ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪੁੱਛਗਿੱਛ ਦੌਰਾਨ ਕੁਲ ਅੱਠ ਮੋਟਰ ਸਾਈਕਲ ਜੋ ਚੋਰੀ/ਖੋਹ ਕੀਤੇ ਗਏ ਸਨ ਉਹ ਬਰਾਮਦ ਕੀਤੇ ਗਏ।ਇਸ ਤੋ ਇਲਾਵਾ ਹੋਰ ਦੋਸ਼ੀਆਂ ਕੋਲੋਂ ਤਿੰਨ ਮੋਟਰ ਸਾਈਕਲ ਅਤੇ ਤਿੰਨ ਪਿਸਟਲ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ।
Source babushahi







