ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਉਣ ਸਮੇਂ ਵਾਪਰਿਆ ਹਾਦਸਾ: ਲੈਂਟਰ ਥੱਲੇ ਆ ਕੇ 13 ਹੋਏ ਗੰਭੀਰ ਜ਼ਖਮੀ
- Admin Default
- 06 Sep, 2024 23:35
ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਉਣ ਸਮੇਂ ਵਾਪਰਿਆ ਹਾਦਸਾ: ਲੈਂਟਰ ਥੱਲੇ ਆ ਕੇ 13 ਹੋਏ ਗੰਭੀਰ ਜ਼ਖਮੀ
ਤਰਨਤਾਰਨ
ਪਿੰਡ ਸੰਗਤਪੁਰ ਵਿਖੇ ਬਾਬਾ ਦਰਸ਼ਨ ਦਾਸ ਜੀ ਦੇ ਦੀਵਾਨ ਹਾਲ ਵਿਖੇ ਲੈਂਟਰ ਪਾਉਣ ਸਮੇਂ ਡਿੱਗ ਪਿਆ ਜਿਸ ਦੇ ਕਾਰਨ 13 ਲੋਕਾਂ ਦੇ ਇਸ ਲੈਂਟਰ ਥੱਲੇ ਆਣ ਕੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਡੂਰ ਸਾਹਿਬ ਦੇ ਐਸਡੀਐਮ ਸਚਿਨ ਪਾਠਕ ਨੇ ਦੱਸਿਆ ਕਿ ਇਹ ਹਾਦਸਾ ਉਸ ਟਾਈਮ ਵਰਤਿਆ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਲੈਂਟਰ ਪੈ ਰਿਹਾ ਸੀ ਤਾਂ ਅਚਾਨਕ ਥੱਲਿਓਂ ਬੀਮ ਖਿਸਕਣ ਕਾਰਨ ਇਹ ਸਾਰੇ ਦਾ ਸਾਰਾ ਲੈਂਟਰ ਡਿੱਗ ਪਿਆ ਅਤੇ ਇਸ ਉੱਪਰ ਕੰਮ ਕਰ ਰਹੇ ਕੁਝ ਵਿਅਕਤੀ ਅਤੇ ਥੱਲੇ ਕੰਮ ਕਰ ਰਹੇ 13 ਵਿਅਕਤੀ ਇਸਦੇ ਥੱਲੇ ਨੱਪੇ ਗਏ ਜਿੰਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ ਹੈ।
ਪੰਜ ਵਿਅਕਤੀ ਜੋ ਕਿ ਗੰਭੀਰ ਕਾਫੀ ਗੰਭੀਰ ਹਨ। ਉਨਾਂ ਨੂੰ ਇਲਾਕੇ ਦੇ ਵੱਖ-ਵੱਖ ਹੋਸਪਿਟਲਾਂ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਜੋ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਜੋ ਮਮੂਲੀ ਜਖਮੀ ਹਨ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਫਿਲਹਾਲ ਜੈਸੀ ਬੀ ਮਸ਼ੀਨਾਂ ਦੇ ਨਾਲ ਲੈਂਟਰ ਦਾ ਸਰੀਆ ਚੁੱਕਿਆ ਜਾ ਰਿਹਾ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਵਾਂ ਤੋਂ ਬਚਣ ਸਾਰੀ ਸਥਿਤੀ ਪ੍ਰਸ਼ਾਸਨ ਵੱਲੋਂ ਕੰਟਰੋਲ ਵਿੱਚ ਹੈ।
Source babushahi







