:

ਸ਼ੇਰਪੁਰਾ ਵਾਲੇ ਰੇਲਵੇ ਫਾਟਕ ਖੁੱਲਦੇ ਸਾਰ ਟੁੱਟ ਕੇ ਬਾਈਕ ਸਵਾਰ ਦੇ ਸਿਰ ਉੱਪਰ ਡਿੱਗਿਆ, ਗੰਭੀਰ ਜ਼ਖਮੀ


ਸ਼ੇਰਪੁਰਾ ਵਾਲੇ ਰੇਲਵੇ ਫਾਟਕ ਖੁੱਲਦੇ ਸਾਰ ਟੁੱਟ ਕੇ ਬਾਈਕ ਸਵਾਰ ਦੇ ਸਿਰ ਉੱਪਰ ਡਿੱਗਿਆ, ਗੰਭੀਰ ਜ਼ਖਮੀ

ਜਗਰਾਉਂ

ਅੱਜ ਜਗਰਾਉਂ ਦੇ ਸ਼ੇਰਪੁਰਾ ਰੋਡ ਵਾਲੇ ਰੇਲਵੇ ਫਾਟਕਾਂ ਦੇ ਦਾਣਾ ਮੰਡੀ ਪਾਸੇ ਵਾਲਾ ਫਾਟਕ ਜਦੋਂ ਗੇਟ ਮੈਨ ਨੇ ਗੱਡੀ ਜਾਨ ਮਗਰੋਂ ਖੋਲਿਆ ਤਾਂ ਉਹ ਖੁੱਲਣ ਤੋਂ ਮਗਰੋਂ ਉਥੋਂ ਲੰਘ ਰਹੇ ਇੱਕ ਮੋਟਰਸਾਈਕਲ ਸਵਾਰ ਉੱਪਰ ਟੁੱਟ ਕੇ ਗਿਰ ਗਿਆ। ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਸੜਕ ਤੇ ਜਾ ਰਹੇ ਰਾਹਗੀਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਮਗਰੋਂ ਲਾਗਲੇ ਨਿਜੀ ਹਸਪਤਾਲ ਪਹੁੰਚਾਇਆ। ਇਸ ਘਟਨਾ ਦੇ ਇੱਕ ਚਸ਼ਮਦੀਦ ਨਿਤਿਨ ਨੇ ਦੱਸਿਆ ਕਿ ਜਖਮੀ ਨੌਜਵਾਨ ਆਪਣੇ ਬਾਈਕ ਉੱਤੇ ਸ਼ੇਰਪੁਰਾ ਨਵੀਂ ਦਾਣਾ ਮੰਡੀ ਵਾਲੀ ਸਾਈਡ ਤੋਂ ਸ਼ਹਿਰ ਵੱਲ ਨੂੰ ਆ ਰਿਹਾ ਸੀ ਅਤੇ ਜਦੋਂ ਗੇਟਮੈਨ ਨੇ ਫਾਟਕ ਖੋਲੇ ਤਾਂ ਉਹ ਫਾਟਕ ਖੁੱਲਣ ਮਗਰੋਂ ਰੇਲਵੇ ਲਾਈਨ ਕਰਾਸ ਕਰਨ ਲੱਗਿਆ ਤਾਂ ਇਕਦਮ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਨਾਲ ਜਿੱਥੇ ਲੋਕ ਸਹਿਮ ਗਏ ਉੱਥੇ ਫਾਟਕ ਨੂੰ ਠੀਕ ਕਰਕੇ ਦੁਬਾਰਾ ਉੱਪਰ ਚੱਕਣ ਵਿੱਚ ਕਾਫੀ ਸਮਾਂ ਲੰਘ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media