ਲੋਡਿੰਗ ਦੇ ਬਕਾਇਆ ਪੈਸੇ ਮੰਗਣ 'ਤੇ ਚਲਾਈਆਂ ਗੋਲੀਆਂ
- Admin Default
- 08 Sep, 2024 03:51
ਲੋਡਿੰਗ ਦੇ ਬਕਾਇਆ ਪੈਸੇ ਮੰਗਣ 'ਤੇ ਚਲਾਈਆਂ ਗੋਲੀਆਂ
ਤਰਨ ਤਾਰਨ
ਕਸਬਾ ਭਿੱਖੀਵਿੰਡ ਖੇਮਕਰਨ ਰੋਡ 'ਤੇ ਕਣਕ ਦੀ ਲੋਡਿੰਗ ਦੌਰਾਨ ਗੋਲੀ ਚੱਲਣ ਦੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਕੁਲਵਿੰਦਰ ਪੁੱਤਰ ਵੱਸਣ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਮੈਂ ਲੇਬਰ ਦਾ ਕੰਮ ਕਰਦਾ ਹਾਂ। ਸਾਡੀ ਆਪਣੀ ਗੱਲਾ ਯੂਨੀਅਨ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ 55 ਹੈ । ਸਾਲ 2022 'ਚ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਉਦਪੁਰ ਥਾਣਾ ਵਲਟੋਹਾ ਨੇ ਕਣਕ ਦੀ ਗੋਦਾਮਾਂ 'ਚ ਲੋਡਿੰਗ ਅਤੇ ਅਨਲੋਡਿੰਗ ਦਾ ਟੈਂਡਰ ਲਿਆ ਸੀ ਤਾਂ ਅਸੀ ਸਾਰੇ ਆਪਣੀ ਯੂਨੀਅਨ ਦੇ ਕੁੱਲ 239 ਮੈਂਬਰਾਂ ਨੇ ਇਸ ਦੇ ਨਾਲ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕੀਤਾ ਸੀ। ' ਸਾਡੀ ਯੂਨੀਅਨ ਦਾ ਮਨਪ੍ਰੀਤ ਸਿੰਘ ਵੱਲੋਂ ਕੁੱਲ ਫੰਡ ਅਤੇ ਲੇਬਰ ਦਾ ਬਕਾਇਆ ਕਰੀਬ 22 ਲੱਖ ਰੁਪਏ ਨਿਕਲਦਾ ਸੀ ਜੋ ਇਸ ਨੇ ਅੱਜ ਤੱਕ ਇਹ ਸਾਨੂੰ ਨਹੀਂ ਦਿੱਤੇ ਤੇ ਫਿਰ ਮਨਪ੍ਰੀਤ ਸਿੰਘ ਨੇ ਇਸ ਵਾਰੀ ਵੀ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਟੈਂਡਰ ਲੈ ਲਿਆ ਸੀ,ਜਿਸ ਨੇ ਸਾਨੂੰ ਕੰਮ ਕਰਨ ਲਈ ਵੀ ਕਿਹਾ ਸੀ ਪਰੰਤੂ ਅਸੀ ਸਾਰਿਆਂ ਨੇ ਇਸ ਨੂੰ ਸਾਡਾ ਪੁਰਾਣਾ ਬਕਾਇਆ ਰਕਮ ਪਹਿਲਾ ਦੇਣ ਬਾਰੇ ਕਿਹਾ ਸੀ ਜੋ ਉਸ ਨੇ ਸਾਡੀ ਬਕਾਇਆ ਰਕਮ ਨਾ ਦੇ ਕੇ ਪਿੰਡ ਚੇਲਾ 'ਚੋਂ ਕਣਕ ਦੀ ਲੋਡਿੰਗ ਕਰਨ ਲਈ ਅੱਜ ਸਾਡੀ ਲੇਬਰ ਦੇ ਮੈਂਬਰਾਂ ਤੋਂ ਇਲਾਵਾ ਬਾਹਰੋ ਲੇਬਰ ਲਿਆ ਕੇ ਲੋਡਿੰਗ ਕਰਵਾਈ। ਮੈਂ ਸਣੇ ਸਾਰਜ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਮੱਖੀ ਕਲਾਂ ਹਰਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਡੱਲ ਅਤੇ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਿੱਖੀਵਿੰਡ ਪਿੰਡ ਚੇਲਾ ਦੇ ਗੁਦਾਮਾਂ 'ਚ ਗਏ ਤਾਂ ਇਨੇ ਨੂੰ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੇਲਾ ਵੀ ਆ ਗਿਆ ਤਾਂ ਅਸੀ ਸਾਰਿਆਂ ਨੇ ਮਨਪ੍ਰੀਤ ਸਿੰਘ ਨੂੰ ਸਾਡਾ ਯੂਨੀਅਨ ਦਾ ਬਕਾਇਆ ਰਕਮ ਦੇਣ ਬਾਰੇ ਕਿਹਾ ਤਾਂ ਮਨਪ੍ਰੀਤ ਸਿੰਘ ਗਾਲੀ ਗਲੋਚ ਕਰਨ ਲੱਗ ਪਿਆ ਤੇ ਰਿਵਾਲਵਰ ਕੱਢ ਲਿਆ ਸਾਡੇ ਪੈਰਾਂ ਵੱਲ ਜ਼ਮੀਨ 'ਤੇ ਹਵਾਈ ਫਾਇਰ ਕਰਨ ਲੱਗ ਪਿਆ ਜਿਸ 'ਤੇ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ । ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ
. source babushahi







