ਅਣਪਛਾਤੇ ਨੌਜਵਾਨਾਂ ਵਲੋਂ ਰੈਸਟੋਰੈਂਟ ਦੇ ਸ਼ੀਸ਼ੇ ਭੰਨ ਹੋਏ ਫਰਾਰ, ਘਟਨਾ CCTV 'ਚ ਕੈਦ
- Admin Default
- 09 Sep, 2024 04:05
ਅਣਪਛਾਤੇ ਨੌਜਵਾਨਾਂ ਵਲੋਂ ਰੈਸਟੋਰੈਂਟ ਦੇ ਸ਼ੀਸ਼ੇ ਭੰਨ ਹੋਏ ਫਰਾਰ, ਘਟਨਾ CCTV 'ਚ ਕੈਦ
ਨਵਾਂਸ਼ਹਿਰ
ਬੰਗਾ ਨਵਾਸ਼ਹਿਰ ਮੁੱਖ ਮਾਰਗ 'ਤੇ ਬੀਤੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ Orochi Bistro ਨਾਮੀ ਇਕ ਰੈਸਟੋਰੈਂਟ ਦੇ ਸ਼ੀਸ਼ੇ , ਭੰਨ ਕੇ ਫਰਾਰ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਰੈਸਟੋਰੈਂਟ ਦੇ ਮਾਲਿਕ ਰੋਹਿਤ ਘਈ ਅਤੇ ਸਾਹਿਲ ਘਈ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਉਕਤ ਰੈਸਟੋਰੈਂਟ ਨੂੰ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਲਾਗ ਡਾਟ ਨਹੀਂ ਹੈ।
ਉਨਾਂ ਦੱਸਿਆ ਕਿ ਬੀਤੀ ਦੇਰ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਉਕਤ ਹੋਟਲ ਬੰਦ ਕਰਨ ਉਪੰਰਤ ਆਪਣੇ ਘਰ ਆ ਗਏ ਸਨ ਜਦਕਿ ਉਨ੍ਹਾਂ ਦੇ ਕੁਝ ਕਰਮਚਾਰੀ ਜੋ ਲੇਬਰ ਦਾ ਕੰਮ ਕਰਦੇ ਹਨ, ਉਕਤ ਹੋਟਲ ਅੰਦਰ ਸੁੱਤੇ ਪਏ ਸਨ। ਸ਼ੀਸ਼ੇ ਟੁੱਟਣ ਦੀਆ ਅਵਾਜ਼ ਸੁਣਦੇ ਹੀ ਉੱਠ ਪਏ ਇਸ ਹੋਏ ਹਮਲੇ ਸੰਬਧੀ ਉਹਨਾਂ ਨੂੰ ਕਰਮਚਾਰੀ ਵਲੋਂ ਫੋਨ 'ਤੇ ਦੱਸਿਆ ਕਿ ਕੁਝ ਨੌਜਵਾਨ ਉਹ ਹੋਟਲ ਦੇ ਬਾਹਰ ਤੋਂ ਇੱਟਾਂ, ਪੱਥਰ ਸੁੱਟ ਕੇ ਹੋਟਲ ਦੀ ਭੰਨਤੋੜ ਕਰ ਰਹੇ ਹਨ। ਹੋਟਲ ਦੇ ਅੰਦਰ ਹਾਜ਼ਰ ਕਰਮਚਾਰੀਆਂ ਵੱਲੋਂ ਰੋਲਾ ਪਾਉਣ 'ਤੇ ਉਕਤ ਕਾਰ ਚਾਲਕ ਮੌਕੇ ਤੋਂ ਭੱਜ ਗਏ।
ਉਨ੍ਹਾਂ ਦੱਸਿਆ ਕਿ ਹੋਏ ਘਟਨਾਕ੍ਰਮ ਦੀ ਜਾਣਕਾਰੀ ਉਨ੍ਹਾਂ ਨੇ 112 ਨੰਬਰ 'ਤੇ ਪੁਲਸ ਨੂੰ ਦਿੱਤੀ ਅਤੇ ਆਪ ਵੀ ਮੌਕੇ 'ਤੇ ਪੁੱਜ ਗਏ। ਸੂਚਨਾ ਮਿਲਦੇ ਹੀ ਬੰਗਾ ਸਿਟੀ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਹੋਟਲ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਕਿ ਉਕਤ ਵਿਅਕਤੀ ਇਕ ਕਾਲੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਹੋਟਲ ਦੇ ਬਾਹਰ ਲੱਗੇ ਲੱਖਾਂ ਦੇ ਸ਼ੀਸ਼ਿਆਂ ਭੰਨਤੋੜ ਕਰਨ ਉਪੰਰਤ ਉਹ ਫਰਾਰ ਹੋ ਗਏ। ਉਕਤ ਘਟਨਾ ਵਿੱਚ ਉਨ੍ਹਾਂ ਦੋ ਤੋਂ ਢਾਈ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।
Source babushahi







