:

ਅਮਰੀਕਾ ’ਚ ਪੰਜਾਬੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ


ਅਮਰੀਕਾ ’ਚ ਪੰਜਾਬੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ

ਕਪੂਰਥਲਾ


ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕਾ ਮੂਲ ਦੇ ਇਕ ਕਾਲੇ ਵਿਅਕਤੀ ਨੇ ਲੀਕਰ ਸਟੋਰ ਦੇ ਮਾਲਕ ਪੰਜਾਬੀ ਵਪਾਰੀ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਤੇ ਸਾਬਕਾ ਪ੍ਰਧਾਨ ਲੋਕਲ ਗੁ: ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿੰਆਂ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਸੀ ਤੇ ਉਸਦੇ ਉਥੇ ਆਪਣੇ ਸਟੋਰ ਹਨ। ਬੀਤੀ ਰਾਤ ਅਮਰੀਕਾ ਦੇ 10:30 ਕੁ ਵਜੇ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਵਾ ਦਰਮਿਆਨ ਬਹਿਸਬਾਜ਼ੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਪਾਰੀ ਦੇ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ’ਤੇ ਹੀ  ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ।


Source babushahi