:

ਬਰਨਾਲਾ– ਸ਼ਹਿਰ ਦੇ ਡੀਐਸਪੀ ਦਫ਼ਤਰ ਨੇੜੇ ਰਾਤ ਨੂੰ ਇਕ ਵਜੇ ਹੋ ਗਈ ਭਿਆਨਕ ਵਾਰਦਾਤ


ਬਰਨਾਲਾ– ਸ਼ਹਿਰ ਦੇ ਡੀਐਸਪੀ ਦਫ਼ਤਰ ਨੇੜੇ ਰਾਤ ਨੂੰ ਇਕ ਵਜੇ ਹੋ ਗਈ ਭਿਆਨਕ ਵਾਰਦਾਤ

ਬਰਨਾਲਾ 


ਸ਼ਹਿਰ ਬਰਨਾਲਾ ਦੇ ਡੀਐਸਪੀ ਦਫ਼ਤਰ ਨੇੜੇ ਸੁਪਰਡੈਂਟੀ ਮਹੱਲਾ ਵਿੱਚ ਲੰਘੀ ਰਾਤ ਨੂੰ 1 ਵਜੇ ਭਿਆਨਕ ਵਾਰਦਾਤ ਹੋ ਗਈ। ਜਿਸ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਡੀਐਸਪੀ ਦਫਤਰ ਨੇੜੇ ਬਣੇ ਵਾਟਰ ਵਰਕਸ ਦੇ ਵਿੱਚ ਰਾਤ ਨੂੰ ਡਿਊਟੀ ਦੇ ਰਹੇ ਕਰਮਚਾਰੀ ਜੀਵਨ ਕੁਮਾਰ ਤੇ ਕੁਝ ਲੋਕਾਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਸੀਵਰੇਜ ਅਤੇ ਵਾਟਰ ਸਪਲਾਈ ਡਿਪਾਰਟਮੈਂਟ ਦੇ ਕਰਮਚਾਰੀ  ਗੋਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜੀਵਨ ਕੁਮਾਰ ਗੰਭੀਰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਹੈ। ਜਿਸ ਦੀ ਲੱਤ, ਸਿਰ ਅਤੇ ਕੰਨ ਕੋਲ ਸੱਟ ਲੱਗੀ ਹੈ ਉਹਨਾਂ ਦੱਸਿਆ ਕਿ ਉਸ ਦੀ ਰਾਤ ਨੂੰ ਡਿਊਟੀ ਸੀ। ਰਾਤ ਨੂੰ ਕੁਝ ਲੋਕ ਆਏ ਉਹਨਾਂ ਨੇ ਗੇਟ ਦਾ ਸ਼ੀਸ਼ਾ ਤੋੜਿਆ ਤੇ ਅੰਦਰ ਦਾਖਲ ਹੋ ਗਏ। ਉਸ ਦੀ ਕੁੱਟਮਾਰ ਕਰਕੇ ਉਸਨੂੰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦਾ ਸਕੂਟਰੀ ਪਰਸ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਡੀਐਸਪੀ ਦਫਤਰ ਨੇੜੇ ਹੋਈ ਇਹ ਘਟਨਾ ਸ਼ਹਿਰ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰਨ ਦੀ ਹੈ। ਕਰਮਚਾਰੀ ਜਥੇਬੰਦੀਆਂ ਸਿਵਲ ਹਸਪਤਾਲ ਵਿੱਚ ਅੱਜ ਇਕੱਠੀਆਂ ਹੋ ਰਹੀਆਂ ਹਨ ਉਸ ਤੋਂ ਬਾਅਦ ਉਹ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਗੀਆਂ।