ਤਿੰਨ ਫੁਟੀ ਦਾਤਰ ਲੈ ਕੇ ਸੜਕ ਤੇ ਘੁੰਮਦਾ ਨੌਜਵਾਨ, ਪੁਲਿਸ ਵਾਲਿਆਂ ਦੇ ਆ ਗਿਆ ਕਾਬੂ
- Admin Default
- 15 Sep, 2024 02:34
ਤਿੰਨ ਫੁਟੀ ਦਾਤਰ ਲੈ ਕੇ ਸੜਕ ਤੇ ਘੁੰਮਦਾ ਨੌਜਵਾਨ, ਪੁਲਿਸ ਵਾਲਿਆਂ ਦੇ ਆ ਗਿਆ ਕਾਬੂ
ਗੁਰਦਾਸਪੁਰ
ਬਟਾਲਾ ਦੇ ਸਿੰਬਲ ਚੌਂਕ ਵਿੱਚ ਦੇਰ ਰਾਤ ਉਸ ਸਮੇਂ ਕਾਫੀ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਨੌਜਵਾਨ ਸਰੇ ਆਮ ਤਿੰਨ ਫੁੱਟੀ ਲੰਬੇ ਦਾਤਰ ਨਾਲ ਘੁੰਮਦਾ ਹੋਇਆ ਪੀਸੀਆਰ ਮੁਲਾਜ਼ਮਾਂ ਦੇ ਕਾਬੂ ਚੜ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮਾ ਅਤੇ ਨੌਜਵਾਨ ਦੀ ਕਾਫੀ ਬਹਿਸਬਾਜ਼ੀ ਹੋਈ ਅਤੇ ਸੜਕ ਤੇ ਕਾਫੀ ਲੋਕ ਵੀ ਇਕੱਠੇ ਹੋ ਗਏ। ਨੌਜਵਾਨ ਦਾ ਕਹਿਣਾ ਸੀ ਕਿ ਉਹ ਸੜਕ ਕਿਨਾਰਿਓਂ ਭੰਗ ਬੂਟੀ ਵੱਢਣ ਦਾ ਕੰਮ ਕਰਦਾ ਹੈ ਤੇ ਇਹੋ ਉਸਦਾ ਰੁਜ਼ਗਾਰ ਹੈ। ਇਹ ਦਾਤਰ ਉਸਨੇ ਭੰਗ ਬੂਟੀ ਵੱਢਣ ਲਈ ਹੀ ਖਰੀਦਿਆ ਹੈ। ਹਾਲਾਂਕਿ ਉਸਨੇ ਇਹ ਵੀ ਮੰਨਿਆ ਕਿ ਉਹ ਭੰਗ ਦਾ ਨਸ਼ਾ ਕਰਦਾ ਹੈ। ਦੂਜੇ ਪਾਸੇ ਪੁਲਿਸ ਮੁਲਾਜ਼ਮਾ ਦਾ ਕਹਿਣਾ ਸੀ ਕਿ ਕੋਈ ਇਸ ਤਰ੍ਹਾਂ ਦੇ ਹਥਿਆਰ ਨੂੰ ਲੈ ਕੇ ਸਰੇਆਮ ਨਹੀਂ ਘੁੰਮ ਸਕਦਾ।
ਪੁਲਿਸ ਮੁਲਾਜ਼ਮਾਂ ਨੂੰ ਉਸ ਨੂੰ ਥਾਣੇ ਲੈ ਜਾਣ ਵਿੱਚ ਵੀ ਕਾਫੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ ਤੇ ਹੋਰ ਪੁਲਿਸ ਮੁਲਾਜ਼ਮ ਬੁਲਾਣੇ ਪਏ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਦੇ ਮੌਕੇ ਤੇ ਪਹੁੰਚਣ ਤੇ ਉਸ ਨੂੰ ਮੋਟਰਸਾਈਕਲ ਦੇ ਵਿੱਚ ਬਿਠਾ ਕੇ ਥਾਨੇ ਲਜਾਇਆ ਗਿਆ।
Source babushahi







