ਭਾਰੀ ਮਾਤਰਾ ਵਿੱਚ ਨਜ਼ਾਇਜ ਦੇਸੀ ਸ਼ਰਾਬ ਬਰਾਮਦ
- Admin Default
- 15 Sep, 2024 03:35
ਭਾਰੀ ਮਾਤਰਾ ਵਿੱਚ ਨਜ਼ਾਇਜ ਦੇਸੀ ਸ਼ਰਾਬ ਬਰਾਮਦ
ਗੁਰਦਾਸਪੁਰ
ਆਬਕਾਰੀ ਵਿਭਾਗ ਸਮੇਂ ਕਹੇ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਗੁਰਦਾਸਪੁਰ ਦੇ ਬਾਹਰ ਬਾਹਰ ਇਲਾਕਿਆਂ ਤੋਂ ਲੰਘ ਰਹੇ ਬਿਆਸ ਦਰਿਆ ਦੇ ਕੰਢੇ ਛਾਪਾ ਮਾਰ ਕੇ 15 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਸ਼ਰਾਬ ਤਸਕਰਾਂ ਵੱਲੋਂ ਲਾਹਣ ਨੂੰ ਤਰਪਾਲਾਂ ਵਿੱਚ ਪਾ ਕੇ ਜ਼ਮੀਨ ਹੇਠਾਂ ਲੁਕੋ ਕੇ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ ਵਿਭਾਗ ਵਲੋ ਮੌਕੇ ਤੇ ਦੇਸੀ ਸ਼ਰਾਬ ਤਿਆਰ ਕਰਨ ਵਾਲੇ ਭਾਂਡੇ ਅਤੇ ਵਡੇ ਡਰਮ ਵੀ ਮੌਕੇ ਤੋ ਬਰਾਮਦ ਕੀਤੇ ਗਏ ਹਨ । ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਵੀਡੀਓਜ ਵਿੱਚ ਦਿਖ ਜਾ ਰਹੀਆਂ ਤਸਵੀਰਾਂ ਹੈਰਾਨ ਕਰਨ ਵਾਲਿਆਂ ਹਨ ਕਿਉਂਕਿ ਇਹਨਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਰਾਬ ਤਸਕਰਾਂ ਵੱਲੋਂ ਸ਼ਰਾਬ ਲੁਕਾਉਣ ਲਈ ਸੁਰੱਖਿਤ ਜਗਾਵਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਦਰਿਆ ਦੇ ਵਿਚਕਾਰ ਸੁਰੱਖਿਅਤ ਥਾਵਾਂ ਦੇ ਨਾਲ ਨਾਲ ਜਮੀਨ ਖੋਦ ਕੇ ਵੀ ਸ਼ਰਾਬ ਲੁਕਾਈ ਜਾਂਦੀ ਹੈ ਪਰ ਲੱਗਦਾ ਹੈ ਜਿਵੇਂ ਆਪਕਾਰੀ ਵਿਭਾਗ ਅਤੇ ਪੁਲਿਸ ਤਸਕਰਾਂ ਦੇ ਇਨਾਂ ਤਰੀਕਿਆਂ ਤੋਂ ਚੰਗੀ ਤਰ੍ਹਾਂ ਵਾਕਫ ਹੋ ਚੁੱਕੀ ਹੈ। ਹਾਲਾਂਕਿ ਆਪ ਕਾਰੀ ਵਿਭਾਗ ਜਾਂ ਪੁਲਿਸ ਦਾ ਛਾਪਾ ਪੈਣ ਤੋਂ ਪਹਿਲਾਂ ਹੀ ਤਸਕਰ ਅਕਸਰ ਹੀ ਸ਼ਰਾਬ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
Source babushahi







