ਨਮ ਅੱਖਾਂ ਨਾਲ ਵੀਰ ਚੱਕਰ ਵਿਜੇਤਾ ਸ਼ਹੀਦ ਮੇਜ਼ਰ ਭਗਤ ਸਿੰਘ ਦੇ ਬਲੀਦਾਨ ਨੂੰ ਕੀਤਾ ਯਾਦ
- Admin Default
- 16 Sep, 2024 02:03
ਨਮ ਅੱਖਾਂ ਨਾਲ ਵੀਰ ਚੱਕਰ ਵਿਜੇਤਾ ਸ਼ਹੀਦ ਮੇਜ਼ਰ ਭਗਤ ਸਿੰਘ ਦੇ ਬਲੀਦਾਨ ਨੂੰ ਕੀਤਾ ਯਾਦ
ਸ਼ਹੀਦ ਮੇਜ਼ਰ ਭਗਤ ਸਿੰਘ ਵਰਗੇ ਜਾਂਬਾਜਾ ਦਾ ਬਲੀਦਾਨ ਯਾਦ ਰੱਖੇਗਾ ਹਿੰਦੋਸਤਾਨ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
ਗੁਰਦਾਸਪੁਰ
1965 ਦੀ ਭਾਰਤ-ਪਾਕਿ ਜੰਗ ਵਿਚ ਸ਼ਹੀਦੀ ਦਾ ਜਾਮ ਪੀਣ ਵਾਲੇ ਵੀਰ ਚੱਕਰ ਵਿਜੇਤਾ ਮੇਜਰ ਭਗਤ ਸਿੰਘ ਦਾ 59ਵਾਂ ਸ਼ਹੀਦੀ ਦਿਹਾੜਾ ਪਿੰਡ ਕਾਲਾ ਨੰਗਲ ਵਿਖੇ ਸ਼ਹੀਦ ਦੀ ਯਾਦ ਵਿਚ ਬਣੇ ਸਟੇਡੀਅਮ ਵਿਖੇ ਚੇਅਰਮੈਨ ਸ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ ਅਤੇ ਸ਼ਹੀਦ ਦੇ ਭਤੀਜੇ ਪ੍ਰੋ. ਹਰਬੰਸ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੇ ਸ਼ਹੀਦ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਦੱਸ ਦਈਏ ਕਿ ਸ਼ਹੀਦ ਮੇਜਰ ਭਗਤ ਦੇ ਭਤੀਜੇ ਅਤੇ ਪਿੰਡ ਵਾਸੀਆਂ ਨੇ 59 ਸਾਲ ਬਾਅਦ ਵੀ ਮੇਜਰ ਭਗਤ ਸਿੰਘ ਦੀ ਕੁਰਬਾਨੀ ਦੀ ਮਸ਼ਾਲ ਨੂੰ ਬੁਝਣ ਨਹੀਂ ਦਿੱਤਾ । ਉਹਨਾਂ ਦੀ ਕੁਰਬਾਨੀ ਵਾਲੇ ਦਿਨ ਪਿੰਡ ਵਾਲੇ ਪਿੰਡ ਵਿੱਚ ਖੇਡਾਂ ਦਾ ਆਯੋਜਨ ਕਰਕੇ ਉਸ ਬਹਾਦਰ ਸ਼ਹੀਦ ਦੀ ਸ਼ਾਨ ਨੂੰ ਬਹਾਲ ਰੱਖੇ ਹੋਏ ਹਨ। ਇਸ ਮੌਕੇ ਮੁੱਖ ਮਹਿਮਾਨ ਕੈਬਨਟ ਮੰਤਰੀ ਲਾਲ ਚੰਦ ਕਟਾਰੂਚਕ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ 12 ਹੋਰ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
Source babushahi







