ਬਰਨਾਲਾ– ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਿਵਲ ਸਰਜਨ ਨੂੰ ਸਰਕਾਰ ਨੇ ਕੀਤਾ ਮੁਅੱਤਲ
- Admin Default
- 17 Sep, 2024 23:32
ਬਰਨਾਲਾ– ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਿਵਲ ਸਰਜਨ ਨੂੰ ਸਰਕਾਰ ਨੇ ਕੀਤਾ ਮੁਅੱਤਲ
ਬਰਨਾਲਾ
ਸਿਵਲ ਸਰਜਨ ਬਰਨਾਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪੰਜਾਬ ਸਰਕਾਰ ਨੇ ਮੁਅੱਤਲ ਕੀਤਾ ਹੈ। ਉਹਨਾਂ ਦੀ ਥਾਂ ਤੇ ਤੁਰੰਤ ਪ੍ਰਭਾਵ ਤੇ ਜਿਲਾ ਸਿਹਤ ਅਫਸਰ ਜਸਪ੍ਰੀਤ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇੱਕ ਪੁਰਾਣੇ ਕੇਸ ਦੀ ਜਾਂਚ ਚੱਲ ਰਹੀ ਸੀ ਜਿਸ ਦੇ ਤਹਿਤ ਉਹਨਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਦੇ ਸਹਾਇਕ ਅਸ਼ਵਨੀ ਕੁਮਾਰ ਤੇ ਰਿਸ਼ਵਤ ਲੈਣ ਦੇ ਦੋਸ਼ ਸਨ। ਜਾਂਚ ਦੇ ਦੌਰਾਨ ਸਿਵਲ ਸਰਜਨ ਵੀ ਦੋਸ਼ੀ ਪਾਏ ਗਏ। ਸਿਹਤ ਮਹਿਕਮੇ ਦੇ ਸੂਤਰਾਂ ਦੇ ਅਨੁਸਾਰ ਤਪਾ ਵਿੱਚ ਡਿਊਟੀ ਤੇ ਤੈਨਾਤ ਇੱਕ ਡਾਕਟਰ ਨੇ ਛੁੱਟੀ ਲੈਣੀ ਸੀ। ਛੁੱਟੀ ਦੇਣ ਦੇ ਬਦਲੇ ਉਸ ਤੋਂ ਰੁਪਇਆਂ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਸ਼ਿਕਾਇਤ ਹੋਈ ਅਤੇ ਉਹ ਸ਼ਿਕਾਇਤ ਤੇ ਆਧਾਰ ਤੇ ਕਾਰਵਾਈ ਹੋਈ।







