Bathinda police arrested 4 men with weapons who were roaming with the intention of fighting
- Admin Default
- 18 Sep, 2024 23:25
ਬਠਿੰਡਾ ਪੁਲਿਸ ਵੱਲੋਂ ਲੜਾਈ ਦੀ ਨੀਅਤ ਨਾਲ ਫਿਰਦੇ 4 ਬੰਦੇ ਅਸਲੇ ਸਮੇਤ ਗ੍ਰਿਫਤਾਰ
ਬਠਿੰਡਾ
:ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ 4 ਵਿਅਕਤੀਆਂ ਨੂੰ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮਾਂ ਦੀ ਪਛਾਨ ਮੰਗੂ ਸਿੰਘ ਉਰਫ ਜੱਸੀ ਪੁੱਤਰ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਅਨਿੱਲ ਪੁੱਤਰ ਰਜਿੰਦਰ ਸਿੰਘ ਵਾਸੀਅਨ ਫਤਿਹਗੜ੍ਹ ਨੌਅਬਾਦ ਤੋਂ ਇਲਾਵਾ ਦਲਜੀਤ ਸਿੰਘ ਉਰਫ ਡਿੰਪਾ ਪੁੱਤਰ ਸਤਿੰਦਰਪਾਲ ਸਿੰਘ ਵਾਸੀ ਝੁੰਬਾ ਭਾਈ ਕਾ ਤੇ ਗਗਨਦੀਪ ਸਿੰਘ ਪੁੱਤਰ ਸਵਰਗੀ ਪ੍ਰਕਾਸ਼ ਸਿੰਘ ਵਾਸੀ ਸੈਕਟਰ 22 ਡੀ ਚੰਡੀਗੜ੍ਹ ਵਜੋਂ ਹੋਈ ਹੈ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਤੋਂ ਦੋ ਦੇਸੀ ਕੱਟੇ 315 ਬੋਰ ਤੇ ਉਨ੍ਹਾਂ ਦੇ 4 ਕਾਰਤੂਸ ਅਤੇ ਦੋ ਦੇਸੀ ਪਿਸਤੌਲ 32 ਬੋਰ ਤੇ ਉਨ੍ਹਾਂ ਦੇ ਦੋ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਤਿਨ ਦਿਨ ਪਹਿਲਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਦੋ ਗਰੁੱਪ ਆਪੋ ਵਿੱਚ ਦੀ ਲੜਾਈ ਝਗੜਾ ਕਰਨ ਲਈ ਇਕੱਠੇ ਹੋਏ ਸਨ।
ਇੰਨ੍ਹਾਂ ਵਿੱਚੋਂ ਇੱਕ ਧਿਰ ਨਾਲ ਸਬੰਧਤ ਇਹ ਚਾਰੇ ਮੁਲਜਮਾਂ ਕੋਲ ਨਜਾਇਜ ਅਸਲਾ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਦੇ ਅਧਾਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਜ ਸੀਆਈਏ ਵਨ ਬਠਿੰਡਾ ਨੇ ਤਿੰਨ ਮੁਲਜਮਾਂ ਮੰਗੂ ਸਿੰਘ ਉਰਫ ਜੱਸੀ ਪੁੱਤਰ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਅਨਿੱਲ ਪੁੱਤਰ ਰਜਿੰਦਰ ਸਿੰਘ ਵਾਸੀਅਨ ਫਤਿਹਗੜ੍ਹ ਨੌਅਬਾਦ ਤੋਂ ਇਲਾਵਾ ਦਲਜੀਤ ਸਿੰਘ ਉਰਫ ਡਿੰਪਾ ਪੁੱਤਰ ਸਤਿੰਦਰਪਾਲ ਸਿੰਘ ਵਾਸੀ ਝੁੰਬਾ ਭਾਈ ਕਾ ਨੂੰ ਫਤਿਹਗੜ੍ਹ ਨੌਅਬਾਦ ਤੋਂ ਗ੍ਰਿਫਤਾਰ ਕਰ ਲਿਆ ਜਦੋਂਕਿ ਗਗਨਦੀਪ ਸਿੰਘ ਪੁੱਤਰ ਸਵਰਗੀ ਪ੍ਰਕਾਸ਼ ਸਿੰਘ ਦੀ ਗ੍ਰਿਫਤਾਰੀ ਚੰਡੀਗੜ੍ਹ ਦੇ 17 ਸੈਕਟਰ ਤੋਂ ਹੋਈ ਹੈ। ਪੁਲਿਸ ਅਨੁਸਾਰ ਬਰਾਮਦ ਕੀਤਾ ਗਿਆ ਅਸਲਾ ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ। ਮਨਪ੍ਰੀਤ ਸਿੰਘ ਉਰਫ ਅਨਿੱਲ ਖਿਲਾਫ ਥਾਣਾ ਤਲਵੰਡੀ ਸਾਬੋ ’ਚ ਦੋ ਮੁਕੱਦਮੇ ਦਰਜ ਹਨ ਜਦੋਂਕਿ ਬਾਕੀ ਤਿੰਨਾਂ ਦੋ ਕੋਈ ਅਪਰਾਧਿਕ ਰਿਕਾਰਡ ਨਹੀਂ ਸਾਹਮਣੇ ਆਇਆ ਹੈ। ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ।
Source babushahi







