:

ਗੁਰਦਾਸਪੁਰ: ਚੀਤੇ ਵਰਗੇ ਜਾਨਵਰ ਨੇ ਇੱਕ ਵਾਰ ਫਿਰ ਪਾਈ ਦਹਿਸ਼ਤ


ਗੁਰਦਾਸਪੁਰ: ਚੀਤੇ ਵਰਗੇ ਜਾਨਵਰ ਨੇ ਇੱਕ ਵਾਰ ਫਿਰ ਪਾਈ ਦਹਿਸ਼ਤ 

ਗੁਰਦਾਸਪੁਰ

ਕਾਹਨੂੰਵਾਨ ਬਲਾਕ ਦੇ ਪਿੰਡ ਗੋਰਸੀਆਂ ਦੇ ਲੋਕ ਵੀ ਚੀਤੇ ਦੀ ਦਹਿਸ਼ਤ ਨਾਲ ਸਹਿਮ ਗਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਚੀਤੇ ਵਰਗਾ ਜਾਨਵਰ ਵੇਖਿਆ ਗਿਆ ਹੈ। ਕਰੀਬ 10 ਦਿਨ ਪਹਿਲਾਂ ਤੋਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਚੀਤੇ ਦੀ ਦਹਿਸ਼ਤ ਦੇਖੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪਿੰਡ ਭੱਟੀਆਂ ਦੇ ਲੋਕਾਂ ਵੱਲੋਂ ਵੀ ਚੀਤੇਨੁਮਾ ਜਾਨਵਰ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ। ਵੱਖਰੇ ਵੱਖਰੇ ਪਿੰਡਾਂ ਦੇ ਕਈ ਲੋਕਾਂ ਵੱਲੋਂ ਇਸ ਨੂੰ ਵੇਖੇ ਜਾਣ ਦੇ ਦਾਵੇ ਕੀਤੇ ਗਏ ਸਨ ਅਤੇ ਅੱਜ ਨੇੜੇ ਦੇ ਪਿੰਡ ਗੋਰਸੀਆਂ ਦੇ ਲੋਕਾਂ ਨੇ ਇਹ ਨਵੀਂ ਵੀਡੀਓ ਜਾਰੀ ਕੀਤੀ ਹੈ। 

ਦੂਜੇ ਪਾਸੇ ਵਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੀਤਾ ਨਹੀਂ ਹੋ ਸਕਦਾ ਕਿਉਂਕਿ ਚੀਤੇ ਦੀ ਦੁਮ ਲੰਬੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਵੀਡੀਓ ਉਹਨਾਂ ਵੱਲੋਂ ਵੀ ਵੇਖੀ ਗਈ ਹੈ ਪਰ ਇਹ ਚੀਤਾ ਤਾਂ ਬਿਲਕੁਲ ਹੀ ਨਹੀਂ ਹੈ। ਤੇਂਦੂਏ ਦੀ ਦੁਮ ਲੰਬੀ ਹੁੰਦੀ ਹੈ ਪਰ ਉਸਦੇ ਸਰੀਰ ਤੇ ਕਾਲੇ ਗੋਲੇ ਜਿਹੇ ਹੁੰਦੇ ਹਨ। ਇਸ ਲਈ ਇਹ ਤੇਂਦੂਆ ਵੀ ਨਹੀਂ ਲੱਗਦਾ। ਇਸ ਦੇ ਜੰਗਲੀ ਬਿੱਲਾ ਹੋਣ ਦੀ ਇਹ ਜਿਆਦਾ ਸੰਭਾਵਨਾ ਹੈ। ਫਿਰ ਵੀ ਇਹਤਿਆਤ ਦੇ ਤੌਰ ਤੇ ਆਲੇ ਦੁਆਲੇ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਪਿੰਜਰੇ ਅਤੇ ਜਾਲ ਦਿੱਤੇ ਗਏ ਹਨ। ਵਨ ਵਿਭਾਗ ਦੇ ਅਧਿਕਾਰੀਆਂ ਦੀ ਮਾਮਲੇ ਤੇ ਪੂਰੀ ਨਜ਼ਰ ਹੈ।


Source babushahi