ਬਰਨਾਲਾ –ਸਹੁਰਾ ਪਰਿਵਾਰ ਨੇ ਕਰ ਦਿੱਤਾ ਨਵੀਂ ਵਿਆਹੀ ਦਾ ਕਤਲ
- Admin Default
- 19 Sep, 2024 03:41
ਬਰਨਾਲਾ –ਸਹੁਰਾ ਪਰਿਵਾਰ ਨੇ ਕਰ ਦਿੱਤਾ ਨਵੀਂ ਵਿਆਹੀ ਦਾ ਕਤਲ
ਬਰਨਾਲਾ
ਸਹੁਰਾ ਪਰਿਵਾਰ ਨੇ ਨਵੀਂ ਵਿਆਹੀ ਕੁੜੀ ਦਾ ਕਤਲ ਕਰ ਦਿੱਤਾ। ਉਸਦੇ ਵਿਆਹ ਨੂੰ ਹਜੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ। ਜਿਲਾ ਬਰਨਾਲਾ ਦੇ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਇਆ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਕੁੜੀ ਜਸਪ੍ਰੀਤ ਕੌਰ ਦਾ ਵਿਆਹ ਹਰਮਨ ਪ੍ਰੀਤ ਸਿੰਘ ਨਾਲ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਉਸਨੇ ਰਾਤ ਨੂੰ ਗਲ ਵਿੱਚ ਪੇਸ਼ ਕਸ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਕੁੜੀ ਨੇ ਕੁਝ ਦਿਨ ਬਾਅਦ ਕਨੇਡਾ ਜਾਣਾ ਸੀ। ਕੁੜੀ ਦੀ ਉਮਰ ਕਰੀਬ 19 ਸਾਲ ਸੀ। ਪੁਲਿਸ ਸਟੇਸ਼ਨ ਟੱਲੇਵਾਲ ਦੇ ਥਾਣੇਦਾਰ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਲੜਕੀ ਦੇ ਘਰ ਵਾਲੇ ਹਰਮਨ ਲੜਕੀ ਦੀ ਸੱਸ ਅਤੇ ਸਹੁਰੇ ਉੱਪਰ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਡੈਡ ਬਾਡੀ ਸਿਵਿਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ਵਿੱਚ ਰੱਖੀ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।







