ਤਪਾ ਵਿਖੇ ਐਫ.ਸੀ.ਆਈ ਦੇ ਗੁਦਾਮਾਂ 'ਚ ਲੱਗੀ ਭਿਆਨਕ ਅੱਗ
- Admin Default
- 19 Sep, 2024 07:59
ਤਪਾ ਵਿਖੇ ਐਫ.ਸੀ.ਆਈ ਦੇ ਗੁਦਾਮਾਂ 'ਚ ਲੱਗੀ ਭਿਆਨਕ ਅੱਗ
ਬਰਨਾਲਾ
ਤਪਾ ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ਤੇ ਨਜਦੀਕ ਐਫ.ਸੀ.ਆਈ ਗੁਦਾਮਾਂ 'ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਫ.ਸੀ.ਆਈ ਦੇ ਗੁਦਾਮ ਨੰਬਰ ਦੋ ਦੇ ਚੱਕਾ ਨੰਬਰ 37,38,39,40 ਵਿਚ ਹਜ਼ਾਰਾਂ ਦੀ ਤਾਦਾਦ ਦੇ ਵਿਚ ਚੌਲਾਂ ਦੇ ਗੱਟੇ ਲੱਗੇ ਹੋਏ ਸਨ ਤਾਂ ਅਚਾਨਕ ਮੌਕੇ ਤੇ ਡਿਊਟੀ ਕਰ ਰਹੇ ਤੇ ਸਿਕਿਉਰਟੀ ਕਰਮਚਾਰੀ ਨੇ ਧੂੰਆਂ ਨਿਕਲਦਾ ਦੇਖਿਆ ਨੇ ਤੁਰੰਤ ਇਸਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਜਿੰਨ੍ਹਾਂ ਤੁਰੰਤ ਇਸ ਸਬੰਧੀ ਫਾਇਰ ਬਿਗ੍ਰੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ,ਜਿਸ 'ਚ ਡਰਾਈਵਰ ਬੇਅੰਤ ਸਿੰਘ,ਡਰਾਇਵਰ ਮਲਕੀਤ ਸਿੰਘ, ਫਾਇਰਮੈਨ ਮਨਜੀਤ ਸਿੰਘ, ਫਾਇਰਮੈਨ ਅਰਸ਼ਦੀਪ ਸਿੰਘ, ਫਾਇਰਮੈਨ ਹਰਜਿੰਦਰ ਸਿੰਘ, ਫਾਇਰਮੈਨ ਰਾਜਦੀਪ ਸਿੰਘ ਆਦਿ ਨੇ ਬੜੀ ਮਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਬਲਜੀਤ ਸਿੰਘ ਮੌਕੇ ਤੇ ਪਹੁੰਚੇ।ਜਦ ਇਸ ਸਬੰਧੀ ਡੀਪੂ ਮੈਨੇਜਰ ਆਸ਼ੂਤੋਸ਼ ਸ਼ੰਤੋਸ਼,ਏ.ਐਮ ਤਿਲਕ ਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਜਿਸ ਸਬੰਧੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਘਟਨਾ ਦਾ ਪਤਾ ਲੱਗਦੇ ਸੀ ਮਹਿਕਮੇ ਦੇ ਸਬੰਧਤ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ। ਜਿਨ੍ਹਾਂ ਮੌਕੇ ਤੇ ਲੇਬਰ ਬੁਲਾ ਕੇ ਬੋਰੀਆਂ ਨੂੰ ਬਾਹਰ ਕਢਵਾਇਆ। ਲੋਕਾਂ ਨੂੰ ਅਗਰ ਸਮਾ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।







