:

ਥਾਣਿਆਂ 'ਚ ਦਰਜ 52 ਵੱਖ-ਵੱਖ ਕੇਸਾਂ ਦੇ ਵਹੀਕਲਜ਼ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਕੀਤੇ ਸਪੁੱਰਦ


ਥਾਣਿਆਂ 'ਚ ਦਰਜ 52 ਵੱਖ-ਵੱਖ ਕੇਸਾਂ ਦੇ ਵਹੀਕਲਜ਼ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਕੀਤੇ ਸਪੁੱਰਦ

ਪੁਲਿਸ ਦੇ ਇਸ ਉਪਰਾਲੇ ਦੀ ਸਪੁਰਦ ਕੀਤੀ ਪਹੁੰਚ ਨੂੰ ਲੈਣ ਕੇ ਲੋਕਾਂ ਵੱਲੋਂ ਖਾਸ ਤੌਰ 'ਤੇ ਕੀਤੀ ਜਾ ਰਹੀ ਹੈ ਸਲਾਘਾ 

ਸਪੁਰਦ ਕੀਤੇ ਵਹੀਕਲਜ਼ ਵਿਚ ਕੁਝ ਵਹੀਕਲ ਉਹ ਵੀ ਸ਼ਾਮਿਲ ਜਿਹੜੇ ਪਿਛਲੇ ਸਮੇਂ ਦੋਰਾਨ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚੋਂ ਹੋਏ ਸੀ ਚੋਰੀ  

ਮਾਲੇਰਕੋਟਲਾ

ਮਾਲੇਰਕੋਟਲਾ ਜ਼ਿਲਾ ਪੁਲਸ ਦੇ ਜਾਬਾਜ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਆਪਣੀ ਸਮੁੱਚੀ ਜ਼ਿਲਾ ਪੁਲਸ ਟੀਮ ਨਾਲ ਮਿਲ ਕੇ ਇਕ ਬਹੁਤ ਹੀ ਵਧੀਆ ਨਿਵੇਕਲਾ ਉਪਰਾਲਾ ਕਰਦਿਆਂ ਜ਼ਿਲਾ ਮਾਲੇਰਕੋਟਲਾ ਅਧੀਨ ਪੈਂਦੇ ਵੱਖ-ਵੱਖ ਥਾਣਿਆਂ 'ਚ ਦਰਜ ਮੁਕੱਦਮਿਆਂ ਅਧੀਨ ਕਬਜ਼ੇ 'ਚ ਲਏ ਗਏ ਦੋ ਪਹੀਆ ਤੇ ਚਾਰ ਪਹੀਆ ਵਹੀਕਲਾਂ ਨੂੰ ਅਦਾਲਤੀ ਕਾਰਵਾਈ ਮੁਕੰਮਲ ਕਰ ਕੇ ਅੱਜ ਉਕਤ ਵਹੀਕਲਾਂ ਦੇ ਅਸਲੀ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਵਹੀਕਲਜ਼ ਸਪੁਰਦ ਕੀਤੇ। ਇਨ੍ਹਾਂ 'ਚ ਉਹ ਵ੍ਹੀਕਲ ਵੀ ਸ਼ਾਮਲ ਹਨ ਜਿਹੜੇ ਪਿਛਲੇ ਸਮੇਂ ਦੌਰਾਨ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚੋਂ ਚੋਰੀ ਹੋਣ ਉਪਰੰਤ ਪੁਲਸ ਨੇ ਪੂਰੀ ਜੱਦੋ- ਜਹਿਦ ਕਰਦੇ ਹੋਏ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਬਰਾਮਦ ਕੀਤੇ ਸਨ। ਸਥਾਨਕ ਡੀ.ਐੱਸ.ਪੀ. ਦਫਤਰ ਵਿਖੇ

ਪਹਿਲੀ ਵਾਰ ਇਸ ਤਰ੍ਹਾਂ ਦੇ ਆਯੋਜਿਤ ਕੀਤੇ ਗਏ ਸ਼ਲਾਘਾਯੋਗ ਇਸ ਪ੍ਰੋਗਰਾਮ 'ਚ ਐੱਸ.ਪੀ. (ਇਨਵੈਸਟੀਗੇਸ਼ਨ) ਵੈਭਵ ਸਹਿਗਲ, ਸਬ ਡਵੀਜ਼ਨ ਮਾਲੇਰਕੋਟਲਾ ਦੇ ਡੀ.ਐੱਸ.ਪੀ. ਕੁਲਦੀਪਸਿੰਘ ਵਿਰਕ, ਡੀ.ਐੱਸ.ਪੀ.ਦਵਿੰਦਰ ਸਿੰਘ ਸੰਧੂ, ਡੀ.ਐੱਸ.ਪੀ. ਰਣਜੀਤ ਸਿੰਘ ਬੈਂਸ, ਡੀ.ਐੱਸ.ਪੀ. ਸਤੀਸ਼ ਕੁਮਾਰ, ਡੀ.ਐੱਸ.ਪੀ. ਮਾਨਵਜੀਤ ਸਿੰਘ, ਮਾਲੇਰਕੋਟਲਾ ਥਾਣਾ ਸਿਟੀ-1 ਦੇ ਐੱਸ.ਐੱਚ.ਓ. ਸੁਰਿੰਦਰ ਸਿੰਘ ਭੱਲਾ, ਸਿਟੀ-2 ਦੇ ਐੱਸ.ਐੱਚ.ਓ. ਸਿਕੰਦਰ ਸਿੰਘ ਵੀ ਹਾਜ਼ਰ ਸਨ।

 

ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿਮਾਲੇਰਕੋਟਲਾ ਸ਼ਹਿਰ ਦੇ ਦੋਵੇਂ ਥਾਣਿਆਂ ਸਮੇਤ ਸੰਦੌੜ, ਅਮਰਗੜ੍ਹ ਤੇ ਅਹਿਮਦਗੜ੍ਹ ਦੇ ਨਾਲ-ਨਾਲ ਹਿੰਮਤਾਨਾਂ ਅਤੇ ਜੋੜੇਪੁਲ ਚੌਕੀ ਆਦਿ ਪੁਲਸ ਥਾਣਿਆਂ 'ਚ ਪਿਛਲੇ ਸਮੇਂ ਦੌਰਾਨ ਦਰਜ ਹੋਏ ਚੋਰੀ, ਐਕਸੀਡੈਂਟ, ਐੱਨ. ਡੀ. ਪੀ. ਐੱਸ. ਐਕਟ, ਲੜਾਈ-ਝਗੜੇ ਅਤੇ ਦਾਜ ਦੇ ਮੁਕੱਦਮਿਆਂ 'ਚ ਪੁਲਸ ਵੱਲੋਂ ਕਬਜ਼ੇ 'ਚ ਲਏ ਗਏ ਦੋ ਪਹੀਆ ਤੇ ਚਾਰ ਪਹੀਆ ਵੀਕਲਾਂ ਦੀ ਸਪੁਰਦਦਾਰੀ ਸਬੰਧੀ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਅੱਜ ਉਕਤ ਵੀਕਲਾਂ ਦੇ ਅਸਲੀ ਮਾਲਕਾਂ ਨੂੰ ਬੁਲਾ

ਕੇ ਉਨ੍ਹਾਂ ਦੇ ਵਹੀਕਲਜ਼ ਸਪੁਰਦ ਕੀਤੇ ਗਏ ਹਨ। ਇਨ੍ਹਾਂ 'ਚ ਕੁਝ ਉਹ ਵਹੀਕਲ ਵੀ ਸ਼ਾਮਲ ਹਨ ਜਿਹੜੇ ਪਿਛਲੇ ਸਮੇਂ ਦੋਰਾਨ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚੋਂ ਚੋਰੀ ਹੋਏ ਸਨ ਅਤੇ ਜ਼ਿਲੇ ਭਰ ਦੀ ਪੁਲਸ ਨੇ ਮਾੜੇ ਅਨਸਰਾਂ ਖਿਲਾਫ ਜੰਗੀ ਪੱਧਰ 'ਤੇ ਮੁਹਿੰਮ ਚਲਾਉਂਦਿਆਂ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਬਰਾਮਦ ਕੀਤੇ ਸਨ।

 

ਮਾਲੇਰਕੋਟਲਾ ਪੁਲਿਸ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ, ਵੱਖ-ਵੱਖ ਮੁਕੱਦਮਿਆਂ ਵਿੱਚ ਜਬਤ ਕੀਤੇ ਗਏ ਵਾਹਨਾਂ ਅਤੇ ਸਮਾਨ ਨੂੰ ਉਹਨਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੀ ਪਹੁੰਚ ਨੂੰ ਲੈਣ ਕੇ ਸਥਾਨਕ ਲੋਕਾਂ ਵੱਲੋਂ ਖਾਸ ਤੌਰ 'ਤੇ ਸਲਾਘਾ ਕੀਤੀ ਜਾ ਰਹੀ ਹੈ।


Source babushahi