:

ਪ੍ਰੋਡਕਸ਼ਨ ਵਰੰਟ ਤੇ ਲਿਆਂਦੇ ਨੌਜਵਾਨ ਪਾਸੋਂ ਦੇਸੀ ਕੱਟਾ ਏਅਰਗਨ ਤੇ ਦੱਸ ਰੋਂਦ ਬਰਾਮਦ


ਪ੍ਰੋਡਕਸ਼ਨ ਵਰੰਟ ਤੇ ਲਿਆਂਦੇ ਨੌਜਵਾਨ ਪਾਸੋਂ ਦੇਸੀ ਕੱਟਾ ਏਅਰਗਨ ਤੇ ਦੱਸ ਰੋਂਦ ਬਰਾਮਦ 

ਗੁਰਦਾਸਪੁਰ 

ਥਾਣਾ ਧਾਰੀਵਾਲ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ।ਹੁਸ਼ਿਆਰਪੁਰ ਜੇਲ ਤੋਂ ਪ੍ਰੋਟੈਕਸ਼ਨ ਵਰੰਟ ਤੇ ਲਿਆਂਦੇ ਗਏ ਮਨਪ੍ਰੀਤ ਉਰਫ ਜਸ਼ਨ ਦੀ ਨਿਸ਼ਾਨਦੇਹੀ ਤੇ ਧਾਰੀਵਾਲ ਪੁਲਿਸ ਨੇ ਹਥਿਆਰਾਂ ਦੀ ਵੱਡੀ ਰਿਕਵਰੀ ਕੀਤੀ ਹੈ। 

ਪ੍ਰੈਸ ਕਾਨਫਰੰਸ ਦੌਰਾਨ ਐਸਐਚ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਧਾਰੀਵਾਲ ਥਾਣੇ ਵਿੱਚ 29 ਅਗਸਤ ਨੂੰ ਇੱਕ FIR ਨੰਬਰ 91 ਦਰਜ ਕੀਤੀ ਗਈ ਸੀ ਜਿਸ ਵਿੱਚ ਇੱਕ ਨੌਜਵਾਨ ਵਿਕਰਮ ਭੱਟੀ ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਸੀ ਉਸ ਤੋਂ ਇੱਕ ਪਿਸਤੋਲ ਦੀ ਰਿਕਵਰੀ ਹੋਈ ਸੀ ਮੁਢਲੀ ਪੁੱਛਗਿੱਛ ਦੌਰਾਨ ਬਿਕਰਮ ਭੱਟੀ ਨੇ ਮਨਪ੍ਰੀਤ ਉਰਫ ਜਸ਼ਨ ਦੇ ਨਾਲ ਆਪਣੇ ਸੰਬੰਧਾਂ ਦੀ ਗੱਲ ਕਬੂਲੀ ਸੀ  ਜੋ ਕਿ ਪਹਿਲਾਂ ਹੀ ਇੱਕ ਅਪਰਾਧਿਕ ਮੁਕਦਮੇ ਦੇ ਵਿੱਚ ਹੁਸ਼ਿਆਰਪੁਰ ਜੇਲ ਦੇ ਵਿੱਚ ਬੰਦ ਸੀ। ਪ੍ਰੋਟੈਕਸ਼ਨ ਵਾਰੰਟ ਤੇ ਧਾਰੀਵਾਲ ਪੁਲਿਸ ਜਸ਼ਨ ਨੂੰ ਲੈ ਕੇ ਆਈ ਜਦੋਂ ਬਰੀਕੀ ਦੇ ਨਾਲ ਪੁੱਛਗਿਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ਤੇ ਇੱਕ ਦੇਸੀ ਕੱਟਾ , ਇੱਕ ਏਅਰ ਗਨ ਤੇ ਦਸ ਰੋਂਦ ਬਰਾਮਦ ਹੋਏ ਗੱਲਬਾਤ ਦੌਰਾਨ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਨੌਜਵਾਨ ਅਪਰਾਧਿਕ ਛਵੀ ਦਾ ਹੈ ਔਰ ਇਸ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਵਿੱਚ ਪਹਿਲਾਂ ਵੀ 307 ਦਾ ਮੁਕਦਮਾ ਦਰਜ ਹੈ ਬਾਕੀ ਇਸ ਨੂੰ ਰਿਮਾਂਡ ਤੇ ਲੈ ਕੇ ਹੋਰ ਵੀ ਬਰੀਕੀ ਦੇ ਨਾਲ ਪੁੱਛਕਿਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਹੋਰ ਵੀ ਵੱਡੇ ਖੁਲਾਸੇ ਹੋਣਗੇ ।


Source babushahi