ਤਿਰੂਪਤੀ ਮੰਦਰ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ 'ਚ ਲੱਡੂ ਪ੍ਰਸਾਦ ਦੀ ਪਵਿੱਤਰਤਾ ਕੀਤੀ ਗਈ ਬਹਾਲ
- Admin Default
- 21 Sep, 2024 00:42
ਤਿਰੂਪਤੀ ਮੰਦਰ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ 'ਚ ਲੱਡੂ ਪ੍ਰਸਾਦ ਦੀ ਪਵਿੱਤਰਤਾ ਕੀਤੀ ਗਈ ਬਹਾਲ
ਤਿਰੂਪਤੀ ਲੱਡੂ 'ਕਿੰਗ' ਕੌਣ ਹੈ? ਪਹਿਲਾ ਪ੍ਰਸ਼ਾਦ 1715 ਵਿੱਚ ਚੜ੍ਹਾਇਆ ਗਿਆ, ਫਿਰ ਇਸ ਦਾ ਰੂਪ 6 ਵਾਰ ਬਦਲਿਆ ਗਿਆ।
ਕੋਟਕਪੂਰਾ
ਤਰੂਪਤੀ ਦੇ ਮਸ਼ਹੂਰ ਲੱਡੂ ਪ੍ਰਸ਼ਾਦਮ 'ਚ ਜਾਨਵਰਾਂ ਦੀ ਚਰਬੀ ਦੀ ਵਰਤੋਂ 'ਤੇ ਉੱਠੇ ਵਿਵਾਦ ਤੋਂ ਬਾਅਦ ਹੁਣ ਮੰਦਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਪ੍ਰਸ਼ਾਦਮ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ। ਤਿਰੁਮਾਲਾ ਤਿਰੂਪਤੀ ਦੇਵਸਥਾਨਮਸ (TTD) ਨੇ ਕਿਹਾ ਹੈ ਕਿ ਹੁਣ ਪ੍ਰਸਾਦ ਪੂਰੀ ਤਰ੍ਹਾਂ ਸ਼ੁੱਧ ਅਤੇ ਬੇਦਾਗ ਹੈ। ਤਿਰੁਮਾਲਾ ਦੀਆਂ ਪਹਾੜੀਆਂ 'ਤੇ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ (TTD) ਦੁਆਰਾ ਕੀਤਾ ਜਾਂਦਾ ਹੈ। ਸ਼ੁੱਕਰਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ, ਟੀਟੀਡੀ ਨੇ ਲਿਖਿਆ ਕਿ 'ਸ਼੍ਰੀਵਾੜੀ ਲੱਡੂ ਦੀ ਬ੍ਰਹਮਤਾ ਅਤੇ ਪਵਿੱਤਰਤਾ ਹੁਣ ਪਵਿੱਤਰ ਹੈ। ਟੀਟੀਡੀ ਸਾਰੇ ਸ਼ਰਧਾਲੂਆਂ ਦੀ ਸੰਤੁਸ਼ਟੀ ਲਈ ਲੱਡੂ ਪ੍ਰਸ਼ਾਦਮ ਦੀ ਪਵਿੱਤਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ।
ਦੱਸਣਾ ਹੋਵੇਗਾ ਤਿਰੂਪਤੀ ਮੰਦਰ 'ਚ ਲੱਡੂ ਪ੍ਰਸਾਦ ਨੂੰ ਲੈਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹ ਮਾਮਲਾ ਉਦੋਂ ਤੋਂ ਸੁਰਖੀਆਂ ਵਿੱਚ ਹੈ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਪ੍ਰਸਾਦ ਵਜੋਂ ਵੰਡੇ ਜਾਣ ਵਾਲੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਹੁੰਦੀ ਹੈ। ਮੰਦਰ ਪ੍ਰਬੰਧਕ ਕਮੇਟੀ ਨੇ ਵੀ ਲੱਡੂਆਂ ਵਿੱਚ ਪਸ਼ੂਆਂ ਦੀ ਚਰਬੀ ਪਾਏ ਜਾਣ ਦੀ ਪੁਸ਼ਟੀ ਕੀਤੀ ਸੀ।
Source babushahi







