ਪਿੰਡ ਕੋਟਦੁੱਨਾ ਵਿੱਚ ਲੱਗਿਆ 'ਸਰਕਾਰ ਤੁਹਾਡੇ ਦੁਆਰ' ਕੈਂਪ
- Admin Default
- 21 Sep, 2024 00:47
ਪਿੰਡ ਕੋਟਦੁੱਨਾ ਵਿੱਚ ਲੱਗਿਆ 'ਸਰਕਾਰ ਤੁਹਾਡੇ ਦੁਆਰ' ਕੈਂਪ
ਕੋਟਦੁੱਨਾ/ਬਰਨਾਲਾ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਬਰਨਾਲਾ ਵਿੱਚ 'ਸਰਕਾਰ ਤੁਹਾਡੇ ਦੁਆਰ' ਕੈਂਪਾਂ ਦੀ ਲੜੀ ਤਹਿਤ ਬੀਬੀ ਵਾਲਾ ਡੇਰਾ ਸਾਹਿਬ ਪਿੰਡ ਕੋਟਦੁੱਨਾ ਵਿਖੇ ਕੈਂਪ ਲਾਇਆ ਗਿਆ, ਜਿਸ ਦਾ ਪਿੰਡ ਕੋਟਦੁੱਨਾ, ਰਾਜੀਆ, ਪੰਧੇਰ ਅਤੇ ਕੋਠੇ ਵਾਹਿਗੁਰੂਪੁਰਾ ਦੇ ਵਾਸੀਆਂ ਨੇ ਲਾਹਾ ਲਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿੱਚ ਲੋਕਾਂ ਨੂੰ ਵੱਖ ਵੱਖ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਨਕਾਰੀ ਪ੍ਰਾਪਤ ਕੀਤੀ ਅਤੇ ਫਾਰਮ ਭਰੇ।
ਇਸ ਮੌਕੇ ਲਗਭਗ ਸਾਰੇ ਵਿਭਾਗਾਂ ਜਿਵੇਂ ਕਿ ਕਿਰਤ ਵਿਭਾਗ, ਬਾਗਬਾਨੀ, ਮੱਛੀ ਪਾਲਣ, ਸਮਾਜਿਕ ਸੁਰੱਖਿਆ,ਖੇਤੀਬਾੜੀ ਵਿਭਾਗ, ਸਿਹਤ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ ਤੇ ਹੋਰ ਵੱਖ ਵੱਖ ਵਿਭਾਗਾਂ ਨੇ ਆਪਣੇ ਸਟਾਲ ਲਾਏ ਅਤੇ ਸਰਕਾਰੀ ਸਕੀਮਾਂ ਬਾਰੇ ਅਪਲਾਈ ਕਰਵਾਇਆ।
ਇਸ ਮੌਕੇ ਸੇਵਾ ਕੇਂਦਰ ਵਲ੍ਹੋਂ ਵੱਖ ਵੱਖ ਸਰਟੀਫਿਕੇਟ ਜਿਵੇਂ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਨਰੇਗਾ ਜੌਬ ਕਾਰਡ ਆਦਿ ਦੀਆਂ ਸੇਵਾਵਾਂ ਮੌਕੇ 'ਤੇ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੀ ਲੋੜੀਂਦੇ ਸਰਟੀਫਿਕੇਟਾਂ ਲਈ ਅਪਲਾਈ ਕੀਤਾ।
Source babushahi







