ਜਿਲ੍ਹਾ ਕਚਿਹਰੀਆਂ ਬਰਨਾਲਾ ਵਿਖੇ ਬਣਨ ਵਾਲੀ ਜੁੁਵੇਨਾਈਲ ਜਸਟਿਸ ਬੋਰਡ ਦੀ ਬਿਲਡਿੰਗ ਦਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਨਿਰੀਖਣ ਅਤੇ ਨਾਲ ਹੀ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਪੌਦਾ ਰੋਪਣ
- Admin Default
- 21 Sep, 2024 02:55
ਜਿਲ੍ਹਾ ਕਚਿਹਰੀਆਂ ਬਰਨਾਲਾ ਵਿਖੇ ਬਣਨ ਵਾਲੀ ਜੁੁਵੇਨਾਈਲ ਜਸਟਿਸ ਬੋਰਡ ਦੀ ਬਿਲਡਿੰਗ ਦਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਨਿਰੀਖਣ ਅਤੇ ਨਾਲ ਹੀ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਪੌਦਾ ਰੋਪਣ
ਬਰਨਾਲਾ
ਜਸਟਿਸ ਕੁਲਦੀਪ ਤਿਵਾੜੀ, ਮਾਨਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਐਡਮਿਨਸਟ੍ਰੇਟਿਵ ਜੱਜ, ਸੈਸ਼ਨਜ ਡਵੀਜ਼ਨ, ਬਰਨਾਲਾ ਜੀ ਵੱਲੋਂ ਜਿਲ੍ਹਾ ਕਚਿਹਰੀਆਂ, ਬਰਨਾਲਾ ਵਿਖੇ ਬਣਨ ਜਾ ਰਹੇ ਜੁਵਨਾਇਲ ਜਸਟਿਸ ਬੋਰਡ ਵਾਲੀ ਥਾਂ ਦਾ ਨਿਰੀਖਣ ਮਿਤੀ 20 ਸਤੰਬਰ, 2024 ਨੂੰ ਕੀਤਾ ਗਿਆ। ਇਸ ਮੌਕੇ ਸ੍ਰੀ ਬੀ ਬੀ ਐੱਸ ਤੇਜੀ, ਮਾਨਯੋਗ ਜਿਲਾ ਅਤੇ ਸ਼ੈਸਨਜ ਜੱਜ, ਸ਼੍ਰੀਮਤੀ ਪੂਨਮਦੀਪ ਕੌਰ, ਮਾਨਯੋਗ ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਮਲਿਕ, ਮਾਨਯੋਗ ਸੀਨੀਅਰ ਸੁਪਰਡੈਂਟ ਆਫ ਪੁਲਿਸ, ਸਮੂਹ ਜੁਡੀਸ਼ੀਅਲ ਅਫਸਰ ਸਾਹਿਬਾਨ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਢੀਡਸਾਂ ਅਤੇ ਸਮੂਹ ਵਕੀਲ ਸਾਹਿਬਾਨਾਂ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਅੰਦਰ 12 ਵੱਖ ਵੱਖ ਤਰ੍ਹਾਂ ਦੇ ਬੂਟੇ, ਜਿਨਾਂ ਵਿੱਚ ਫਲਦਾਰ ਬੂਟੇ ਅਤੇ ਮੈਡੀਸੀਨਲ ਪਲਾਂਟ ਸ਼ਾਮਲ ਸਨ, ਉਹ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਲਗਾਏ ਗਏ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਿਬ ਵੱਲੋਂ ਆਮ ਲੋਕਾਂ ਨੂੰ ਬੂਟੇ ਵੰਡਣ ਲਈ ਲਗਾਈ ਗਈ ਸਟਾਲ ਵਿਖੇ ਪਹੁੰਚ ਕੇ ਬੂਟੇ ਵੰਡੇ ਅਤੇ ਲੋਕਾਂ ਨੂੰ ਦਰੱਖਤਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਰੁੱਖ ਆਕਸੀਜਨ ਦਾ ਮੁੱਖ ਸ੍ਰੋਤ ਹਨ, ਇਹ ਵਾਤਾਵਰਨ ਵਿੱਚੋਂ ਕਾਰਬਨਡਾਈਆਕਸਾਈਡ ਗੈਸ ਲੈ ਕੇ ਸਾਨੂੰ ਆਕਸੀਜਨ ਅਤੇ ਸਾਫ ਹਵਾ ਦਿੰਦੇ ਹਨ। ਉਹਨਾਂ ਨੇ ਇਸ ਮੌਕੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਜਿੰਮਾ ਚੁੱਕਣ ਲਈ ਕਿਹਾ ਤਾਂ ਜੋ ਆਉਣ ਵਾਲੀਆ ਪੀੜੀਆਂ ਲਈ ਸਾਫ ਸੁਥਰੇ ਵਾਤਾਵਰਨ ਨੂੰ ਬਚਾ ਕੇ ਰੱਖਿਆ ਜਾ ਸਕੇ। ਰੁੱਖ ਲਗਾਉਣ ਦੀ ਮੁਹਿੰਮ ਤਹਿਤ ਹੁਣ ਤੱਕ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਪੈਰਾ ਲੀਗਲ ਵਲੰਟੀਅਰਜ ਦੀ ਸਹਾਇਤਾ ਨਾਲ ਲਗਭਗ 3500 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਅਥਾਰਟੀ ਦਾ ਟੀਚਾ 5000 ਤੋਂ ਵੱਧ ਬੂਟੇ ਲਗਾਉਣ ਦਾ ਹੈ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।
Source babushahi







